ਵੈਲਿੰਗਟਨ (ਬਿਊਰੋ) ਨਿਊਜ਼ੀਲੈਂਡ ਦੀ ਇਕ ਗਰਭਵਤੀ ਮਹਿਲਾ ਪੱਤਰਕਾਰ ਨੇ ਕਿਹਾ ਕਿ ਉਸ ਦੇ ਦੇਸ਼ ਨੇ ਉਸ ਨੂੰ ਵਾਪਸ ਆਉਣ ਤੋਂ ਰੋਕ ਦਿੱਤਾ, ਇਸ ਲਈ ਉਸ ਨੇ ਤਾਲਿਬਾਨ ਤੋਂ ਮਦਦ ਮੰਗੀ ਅਤੇ ਹੁਣ ਉਹ ਅਫਗਾਨਿਸਤਾਨ ਵਿਚ ਫਸ ਗਈ ਹੈ। ਸ਼ਾਰਲੋਟ ਬੇਲਿਸ ਨਾਮ ਦੀ ਇਸ ਮਹਿਲਾ ਪੱਤਰਕਾਰ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਆਪਣੀ ਕੋਰੋਨਾ ਵਾਇਰਸ ਆਈਸੋਲੇਸ਼ਨ ਪ੍ਰਣਾਲੀ ਦੀ ਸਮਰੱਥਾ ਅਤੇ ਰੁਕਾਵਟਾਂ ਕਾਰਨ ਉਸ ਨੂੰ ਦੇਸ਼ ਪਰਤਣ ਦੀ ਇਜਾਜ਼ਤ ਨਹੀਂ ਦਿੱਤੀ। 'ਦਿ ਨਿਊਜ਼ੀਲੈਂਡ ਹੇਰਾਲਡ' ਵਿੱਚ ਸ਼ਨੀਵਾਰ ਨੂੰ ਪ੍ਰਕਾਸ਼ਿਤ ਇੱਕ ਲੇਖ ਵਿੱਚ ਬੇਲਿਸ ਨੇ ਕਿਹਾ ਕਿ ਇਹ ਇੱਕ ਵਿਅੰਗਾਤਮਕ ਗੱਲ ਹੈ ਕਿ ਉਸ ਨੇ ਪਹਿਲਾਂ ਤਾਲਿਬਾਨ ਨੂੰ ਉਹਨਾਂ ਦੇ ਔਰਤਾਂ ਨਾਲ ਸਲੂਕ ਬਾਰੇ ਸਵਾਲ ਪੁੱਛੇ ਸਨ ਪਰ ਹੁਣ ਉਹ ਇਹੀ ਸਵਾਲ ਆਪਣੀ ਸਰਕਾਰ ਤੋਂ ਪੁੱਛ ਰਹੀ ਹੈ।
ਬੈਲਿਸ ਨੇ ਲਿਖਿਆ ਕਿ ਜਦੋਂ ਤਾਲਿਬਾਨ ਤੁਹਾਨੂੰ, ਇੱਕ ਗਰਭਵਤੀ ਅਤੇ ਅਣਵਿਆਹੀ ਔਰਤ' ਨੂੰ ਪਨਾਹ ਦਿੰਦੇ ਹਨ, ਤਾਂ ਤੁਸੀਂ ਜਾਣਦੇ ਹੋ ਕਿ ਤੁਹਾਡੀ ਸਥਿਤੀ ਉਲਝਣ ਵਾਲੀ ਹੋਵੇਗੀ। ਨਿਊਜ਼ੀਲੈਂਡ ਦੇ ਕੋਵਿਡ-19 ਪ੍ਰਤੀ ਜਵਾਬ ਲਈ ਜ਼ਿੰਮੇਵਾਰ ਮੰਤਰੀ ਕ੍ਰਿਸ ਹਿਪਕਿਨਜ਼ ਨੇ ਹੇਰਾਲਡ ਨੂੰ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੇ ਅਧਿਕਾਰੀਆਂ ਨੂੰ ਇਹ ਪਤਾ ਲਗਾਉਣ ਲਈ ਕਿਹਾ ਹੈ ਕੀ ਉਨ੍ਹਾਂ ਨੇ ਬੇਲਿਸ ਦੇ ਮਾਮਲੇ ਵਿੱਚ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ। ਗੌਰਤਲਬ ਹੈ ਕਿ ਨਿਊਜ਼ੀਲੈਂਡ ਨੇ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ਨੂੰ ਘੱਟ ਰੱਖਣ ਵਿਚ ਸਫਲ ਰਿਹਾ ਹੈ ਅਤੇ 50 ਲੱਖ ਦੀ ਆਬਾਦੀ ਦੇ ਬਾਵਜੂਦ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਸਿਰਫ 52 ਹੈ।
ਪੜ੍ਹੋ ਇਹ ਅਹਿਮ ਖ਼ਬਰ- UN ਮੁਖੀ ਦੀ ਅਪੀਲ, ਤਾਲਿਬਾਨ ਹਰ ਕੁੜੀ ਅਤੇ ਔਰਤ ਦੇ ਬੁਨਿਆਦੀ ਅਧਿਕਾਰਾਂ ਦੀ ਕਰੇ ਰੱਖਿਆ
ਵਿਦੇਸ਼ਾਂ ਵਿਚ ਫਸੇ ਨਾਗਰਿਕ ਬਣੇ ਸਰਕਾਰ ਦੀ ਸ਼ਰਮਿੰਦਗੀ ਦਾ ਕਾਰਨ
ਨਿਊਜ਼ੀਲੈਂਡ ਵਿਚ ਵਿਦੇਸ਼ ਯਾਤਰਾ ਤੋਂ ਪਰਤਣ ਵਾਲੇ ਨਾਗਰਿਕਾਂ ਨੂੰ 10 ਦਿਨਾਂ ਲਈ ਫ਼ੌਜ ਦੁਆਰਾ ਚਲਾਏ ਜਾਣ ਵਾਲੇ ਹੋਟਲ ਵਿੱਚ ਇਕੱਲਤਾ ਵਿੱਚ ਰਹਿਣਾ ਪੈਂਦਾ ਹੈ। ਇਸ ਕਾਰਨ ਵਿਦੇਸ਼ਾਂ ਤੋਂ ਨਿਊਜ਼ੀਲੈਂਡ ਪਰਤਣ ਦੀ ਉਡੀਕ ਕਰ ਰਹੇ ਨਾਗਰਿਕਾਂ ਦੀ ਗਿਣਤੀ ਹਜ਼ਾਰਾਂ ਹੋ ਗਈ ਹੈ। ਗੰਭੀਰ ਹਾਲਾਤ ਵਿੱਚ ਵਿਦੇਸ਼ਾਂ ਵਿੱਚ ਫਸੇ ਨਾਗਰਿਕਾਂ ਦੀਆਂ ਕਹਾਣੀਆਂ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਅਤੇ ਉਹਨਾਂ ਦੀ ਸਰਕਾਰ ਲਈ ਸ਼ਰਮਿੰਦਗੀ ਦਾ ਕਾਰਨ ਬਣੀਆਂ ਹਨ ਪਰ ਬੇਲਿਸ ਦੀ ਸਥਿਤੀ ਵਿਸ਼ੇਸ਼ ਤੌਰ 'ਤੇ ਸਭ ਤੋਂ ਵੱਖਰੀ ਹੈ।
ਲੰਬੇਂ ਸਮੇਂ ਤੋਂ ਅਫਗਾਨਿਸਤਾਨ ਵਿਚ ਕਰ ਰਹੀ ਸੀ ਰਿਪੋਟਿੰਗ
ਬੇਲਿਸ ਪਿਛਲੇ ਸਾਲ ਅਲ ਜਜ਼ੀਰਾ ਲਈ ਕੰਮ ਕਰਦੇ ਹੋਏ ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਸਬੰਧੀਖ਼ਬਰਾਂ ਦੀ ਰਿਪੋਟਿੰਗ ਕਰ ਰਹੀ ਸੀ। ਇਸ ਸਮੇਂ ਦੌਰਾਨ ਉਹਨਾਂ ਨੇ ਤਾਲਿਬਾਨ ਨੇਤਾਵਾਂ ਨੂੰ ਔਰਤਾਂ ਅਤੇ ਕੁੜੀਆਂ ਨਾਲ ਉਨ੍ਹਾਂ ਦੇ ਵਿਵਹਾਰ ਬਾਰੇ ਸਵਾਲ ਕਰਕੇ ਅੰਤਰਰਾਸ਼ਟਰੀ ਧਿਆਨ ਖਿੱਚਿਆ। ਸ਼ਨੀਵਾਰ ਨੂੰ ਆਪਣੇ ਕਾਲਮ ਵਿੱਚ ਬੇਲਿਸ ਨੇ ਕਿਹਾ ਕਿ ਉਹ ਇਹ ਜਾਣਨ ਲਈ ਸਤੰਬਰ ਵਿੱਚ ਕਤਰ ਵਾਪਸ ਆਈ ਸੀ ਕਿ ਉਹ ਆਪਣੇ ਸਾਥੀ ਅਤੇ ਫ੍ਰੀਲਾਂਸ ਫੋਟੋਗ੍ਰਾਫਰ ਜਿਮ ਹੁਲੇਬਰੋਕ ਨਾਲ ਰਹਿੰਦਿਆਂ ਗਰਭਵਤੀ ਹੋ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕਸ਼ਮੀਰ ਸਮੇਤ ਪੈਂਡਿੰਗ ਮੁੱਦੇ ਗੱਲਬਾਤ ਤੇ ਕੂਟਨੀਤੀ ਨਾਲ ਹੱਲ ਹੋਣੇ ਚਾਹੀਦੇ ਹਨ : ਇਮਰਾਨ
ਕਤਰ ਵਿਚ ਵਿਆਹ ਤੋਂ ਪਹਿਲਾਂ ਸਬੰਧ ਬਣਾਉਣਾ ਗੈਰ ਕਾਨੂੰਨੀ
ਜਿਮ 'ਦੀ ਨਿਊਯਾਰਕ ਟਾਈਮਜ਼' ਲਈ ਕੰਮ ਕਰਦਾ ਸੀ। ਬੇਲਿਸ ਨੇ ਆਪਣੀ ਗਰਭ ਅਵਸਥਾ ਨੂੰ ਇਕ 'ਚਮਤਕਾਰ' ਦੱਸਿਆ, ਕਿਉਂਕਿ ਡਾਕਟਰਾਂ ਨੇ ਉਸ ਨੂੰ ਪਹਿਲਾਂ ਕਿਹਾ ਸੀ ਕਿ ਉਹ ਮਾਂ ਨਹੀਂ ਬਣ ਸਕਦੀ। ਫਿਲਹਾਲ ਉਹ ਮਈ 'ਚ ਇਕ ਬੱਚੀ ਨੂੰ ਜਨਮ ਦੇਣ ਜਾ ਰਹੀ ਹੈ। ਕਤਰ ਵਿੱਚ ਵਿਆਹ ਤੋਂ ਬਿਨਾਂ ਸੈਕਸ ਕਰਨਾ ਗੈਰ-ਕਾਨੂੰਨੀ ਹੈ, ਜਿਸ ਨਾਲ ਬੇਲਿਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਕਤਰ ਛੱਡਣ ਦੀ ਲੋੜ ਹੈ। ਫਿਰ ਉਸਨੇ ਨਾਗਰਿਕਾਂ ਦੀ ਵਾਪਸੀ ਨਾਲ ਜੁੜੀ ਲਾਟਰੀ-ਸ਼ੈਲੀ ਪ੍ਰਣਾਲੀ ਦੁਆਰਾ ਨਿਊਜ਼ੀਲੈਂਡ ਵਾਪਸ ਜਾਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ।
ਜੋੜੇ ਕੋਲ ਸਿਰਫ ਅਫਗਾਨਿਸਤਾਨ ਦਾ ਵੀਜ਼ਾ
ਇਸ ਮਗਰੋਂ ਵੇਲਿਸ ਨੇ ਫਿਰ ਨਵੰਬਰ ਵਿੱਚ ਅਲ ਜਜ਼ੀਰਾ ਤੋਂ ਅਸਤੀਫਾ ਦੇ ਦਿੱਤਾ ਅਤੇ ਇਹ ਜੋੜਾ ਹਿਊਲਬਰੋਕ ਦੇ ਜੱਦੀ ਦੇਸ਼, ਬੈਲਜੀਅਮ ਚਲਾ ਗਿਆ ਪਰ ਉਹ ਉੱਥੇ ਜ਼ਿਆਦਾ ਸਮੇਂ ਤੱਕ ਨਹੀਂ ਰਹਿ ਸਕੀ ਕਿਉਂਕਿ ਉਹ ਉੱਥੋਂ ਦੀ ਨਿਵਾਸੀ ਨਹੀਂ ਸੀ। ਜੋੜੇ ਕੋਲ ਰਹਿਣ ਲਈ ਸਿਰਫ ਅਫਗਾਨਿਸਤਾਨ ਦਾ ਵੀਜ਼ਾ ਸੀ। ਇਸ ਤੋਂ ਬਾਅਦ ਬੇਲਿਸ ਨੇ ਤਾਲਿਬਾਨ ਦੇ ਸੀਨੀਅਰ ਲੋਕਾਂ ਨਾਲ ਗੱਲ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਅਫਗਾਨਿਸਤਾਨ ਵਾਪਸ ਆ ਜਾਂਦੀ ਹੈ, ਤਾਂ ਉਹ ਠੀਕ ਰਹੇਗੀ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਫੌ਼ਜ ਨੇ ਪ੍ਰਭਾਵਿਤ ਖੇਤਰਾਂ 'ਚ ਪਹੁੰਚਾਈ ਮਦਦ
59 ਦਸਤਾਵੇਜ਼ ਭੇਜਣ ਦੇ ਬਾਵਜੂਦ ਨਹੀਂ ਹੋਈ ਨਿਊਜ਼ੀਲੈਂਡ ਵਾਪਸੀ
ਬੇਲਿਸ ਨੇ ਦੱਸਿਆ ਕਿ ਤਾਲਿਬਾਨ ਦੇ ਸੀਨੀਅਰਾਂ ਲੋਕਾਂ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਖੁਦ ਨੂੰ ਵਿਆਹੁਤਾ ਦੱਸੋ ਅਤੇ ਜੇਕਰ ਇਸ ਦੇ ਬਾਅਦ ਵੀ ਗੱਲ ਵਧਦੀ ਹੈ ਤਾਂ ਸਾਨੂੰ ਕਾਲ ਕਰੋ। ਬੇਲਿਸ ਦਾ ਕਹਿਣਾ ਹੈ ਕਿ ਉਸ ਨੇ ਅਫਗਾਨਿਸਤਾਨ ਵਿੱਚ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੂੰ 59 ਦਸਤਾਵੇਜ਼ ਭੇਜੇ ਪਰ ਉਸ ਦੀ ਅਰਜ਼ੀ ਨੂੰ ਰੱਦ ਕਰਦਿਆਂ ਐਮਰਜੈਂਸੀ ਵਾਪਸੀ ਤੋਂ ਇਨਕਾਰ ਕਰ ਦਿੱਤਾ ਗਿਆ। ਬੇਲਿਸ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਸਹੀ ਸਿਹਤ ਸੇਵਾਵਾਂ ਦੀ ਘਾਟ ਕਾਰਨ ਗਰਭ ਅਵਸਥਾ ਵਿਚ ਮੌਤ ਹੋ ਸਕਦੀ ਹੈ। ਬੇਲਿਸ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਵਕੀਲਾਂ, ਸਿਆਸਤਦਾਨਾਂ ਅਤੇ ਜਨਸੰਪਰਕ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਉਸ ਦਾ ਕੇਸ ਇਕ ਵਾਰ ਫਿਰ ਅੱਗੇ ਵਧਦਾ ਨਜ਼ਰ ਆ ਰਿਹਾ ਹੈ ਪਰ ਉਹ ਅਜੇ ਵੀ ਆਪਣੇ ਦੇਸ਼ ਵਾਪਸ ਜਾਣ ਦੀ ਇਜਾਜ਼ਤ ਦੀ ਉਡੀਕ ਹੈ।
ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।
ਦੱਖਣੀ ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਫੌ਼ਜ ਨੇ ਪ੍ਰਭਾਵਿਤ ਖੇਤਰਾਂ 'ਚ ਪਹੁੰਚਾਈ ਮਦਦ
NEXT STORY