ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁਹਰਾਇਆ ਹੈ ਕਿ ਦੇਸ਼ ਦੀ ਫੌਜ ਨਾਲ ਉਨ੍ਹਾਂ ਦੀ ਸਰਕਾਰ ਦੇ ਸਬੰਧ 'ਆਸਾਧਾਰਨ' ਹਨ ਅਤੇ ਸਰਕਾਰ ਅਤੇ ਫੌਜ ਦਰਮਿਆਨ ਦਰਾਰ ਹੋਣ ਦਾ ਵਿਰੋਧੀ ਧਿਰ ਦਾ ਦੋਸ਼ ਖ਼ਤਮ ਹੋ ਚੁੱਕਿਆ ਹੈ। ਮੀਡੀਆ 'ਚ ਮੰਗਲਵਾਰ ਨੂੰ ਪ੍ਰਕਾਸ਼ਿਤ ਇਕ ਖ਼ਬਰ 'ਚ ਇਹ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ :ਕੋਰੋਨਾ ਦੇ ਮਾਮਲਿਆਂ 'ਚ ਵਾਧੇ ਦਰਮਿਆਨ ਨੇਪਾਲ ਸਰਕਾਰ ਨੇ ਕਾਠਮੰਡੂ ਘਾਟੀ 'ਚ ਲਾਇਆ ਅੰਸ਼ਿਕ ਲਾਕਡਾਊਨ
'ਡਾਨ' ਅਖ਼ਬਾਰ ਮੁਤਾਬਕ, ਖਾਨ ਨੇ ਸੱਤਾਧਾਰੀ ਦਲ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਬੁਲਾਰਿਆਂ ਦੀ ਇਕ ਬੈਠਕ 'ਚ ਸੋਮਵਾਰ ਨੂੰ ਕਿਹਾ ਕਿ ਅੱਜ-ਕੱਲ ਫੌਜ ਅਤੇ ਪ੍ਰਸ਼ਾਸਨ ਦਰਮਿਆਨ ਸੰਬੰਧ ਬੇਮਿਸਾਲ ਹਨ। ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਫੌਜ ਦਰਮਿਆਨ 'ਆਸਾਧਾਨ' ਸੰਬੰਧ ਹਨ ਅਤੇ ਉਨ੍ਹਾਂ ਦਰਮਿਆਨ ਖਟਾਸ ਹੋਣ ਦਾ ਵਿਰੋਧੀ ਧਇਰ ਦਾ ਦੋਸ਼ ਖਤਮ ਹੋ ਚੁੱਕਿਆ ਹੈ। ਅਖ਼ਬਾਰ ਮੁਤਾਬਕ, ਪ੍ਰਧਾਨ ਮੰਤਰੀ ਖਾਨ ਨੇ ਪਿਛਲੇ ਹਫਤੇ ਇਕ ਪੱਤਰਕਾਰ ਨਾਲ ਹੋਈ ਬੈਠਕ 'ਚ ਵੀ ਅਜਿਹੇ ਹੀ ਵਿਚਾਰ ਜ਼ਾਹਿਕ ਕੀਤੇ ਸਨ।
ਇਹ ਵੀ ਪੜ੍ਹੋ : ਰੂਸ ਤੇ ਅਮਰੀਕਾ ਦਰਮਿਆਨ ਗੱਲਬਾਤ 'ਚ ਕੋਈ ਪ੍ਰਗਤੀ ਨਹੀਂ ਹੋਈ : ਕ੍ਰੈਮਲਿਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਦੇ ਮਾਮਲਿਆਂ 'ਚ ਵਾਧੇ ਦਰਮਿਆਨ ਨੇਪਾਲ ਸਰਕਾਰ ਨੇ ਕਾਠਮੰਡੂ ਘਾਟੀ 'ਚ ਲਾਇਆ ਅੰਸ਼ਿਕ ਲਾਕਡਾਊਨ
NEXT STORY