ਉਮਾਨ (ਏ.ਪੀ.): ਯੂਕ੍ਰੇਨ ਦੇ ਕੇਂਦਰੀ ਸ਼ਹਿਰ ਉਮਾਨ ਵਿੱਚ ਰੂਸੀ ਮਿਜ਼ਾਈਲ ਹਮਲਿਆਂ ਵਿੱਚ ਮਾਰੇ ਗਏ ਬੱਚਿਆਂ ਅਤੇ ਹੋਰ ਲੋਕਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਨਮ ਅੱਖਾਂ ਨਾਲ ਦਫਨਾਇਆ। ਉਮਾਨ 'ਚ ਸ਼ੁੱਕਰਵਾਰ ਨੂੰ ਇਕ ਅਪਾਰਟਮੈਂਟ 'ਤੇ ਦੋ ਮਿਜ਼ਾਈਲ ਹਮਲਿਆਂ 'ਚ 23 ਲੋਕਾਂ ਦੀ ਮੌਤ ਹੋ ਗਈ ਸੀ। ਯੂਕ੍ਰੇਨ ਦੇ ਗ੍ਰਹਿ ਮੰਤਰੀ ਇਹੋਰ ਕਲੀਮੇਂਕੋ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਛੇ ਬੱਚੇ ਵੀ ਸ਼ਾਮਲ ਹਨ। ਲੋਕਾਂ ਨੇ ਮ੍ਰਿਤਕਾਂ ਦੀਆਂ ਤਸਵੀਰਾਂ ਰੱਖੀਆਂ ਅਤੇ ਉਮਾਨ ਵਿੱਚ ਇੱਕ ਨੁਕਸਾਨੀ ਗਈ ਇਮਾਰਤ 'ਤੇ ਫੁੱਲਮਾਲਾਵਾਂ ਚੜ੍ਹਾਈਆਂ।
ਯੂਕ੍ਰੇਨ ਦੀ ਸਰਹੱਦ ਨਾਲ ਲੱਗਦੇ ਰੂਸੀ ਖੇਤਰ ਬ੍ਰਾਇੰਸਕ ਦੇ ਗਵਰਨਰ ਅਲੈਗਜ਼ੈਂਡਰ ਬੋਗੋਮਾਜ਼ ਨੇ ਕਿਹਾ ਕਿ ਯੂਕ੍ਰੇਨ ਦੇ ਰਾਕੇਟ ਹਮਲੇ ਵਿੱਚ ਚਾਰ ਲੋਕ ਮਾਰੇ ਗਏ ਸਨ। ਇਹ ਰਾਕੇਟ ਯੂਕ੍ਰੇਨ ਦੀ ਸਰਹੱਦ ਤੋਂ ਨੌਂ ਕਿਲੋਮੀਟਰ ਦੂਰ ਸੁਜ਼ੇਮਕਾ ਪਿੰਡ ਵਿੱਚ ਘਰਾਂ 'ਤੇ ਡਿੱਗੇ। ਐਤਵਾਰ ਨੂੰ ਹੀ ਖੇਰਸਨ ਖੇਤਰ ਦੇ ਗਵਰਨਰ ਓਲੇਕਸੈਂਡਰ ਪ੍ਰੋਕੁਡਿਨ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਰੂਸ ਨੇ ਉਨ੍ਹਾਂ ਦੇ ਖੇਤਰ 'ਤੇ 27 ਹਮਲੇ ਕੀਤੇ, ਜਿਸ 'ਚ ਇਕ ਨਾਗਰਿਕ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਯੂਕੇ : ਸਾਬਕਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਧਮਕੀ ਪੱਤਰ ਭੇਜਣ ਦੇ ਦੋਸ਼ 'ਚ NHS ਵਰਕਰ ਨੂੰ ਜੇਲ੍ਹ
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਐਤਵਾਰ ਨੂੰ ਹਥਿਆਰਾਂ ਦੀ ਸਪਲਾਈ 'ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲ ਕੀਤੀ। ਮੈਕਰੋਨ ਦੇ ਦਫਤਰ ਨੇ ਕਿਹਾ ਕਿ ਉਸਨੇ ਯੂਕ੍ਰੇਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਫਰਾਂਸ ਦੀ ਵਚਨਬੱਧਤਾ ਨੂੰ ਦੁਹਰਾਇਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕੇ : ਸਾਬਕਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਧਮਕੀ ਪੱਤਰ ਭੇਜਣ ਦੇ ਦੋਸ਼ 'ਚ NHS ਵਰਕਰ ਨੂੰ ਜੇਲ੍ਹ
NEXT STORY