ਯੇਰੂਸ਼ਲਮ (ਏ.ਐਫ.ਪੀ.)- ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਉਨ੍ਹਾਂ ਖਿਲਾਫ ਦੋਸ਼ ਤੈਅ ਹੋਣ ਦੀ ਸੂਰਤ ਵਿਚ ਵੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਨੇਤਨਯਾਹੂ ਨੇ ਕਿਹਾ ਕਿ ਉਹ ਚੋਣਾਂ ਤੋਂ ਪਹਿਲਾਂ ਸਾਲਿਸਟਰ ਜਨਰਲ ਸਾਹਮਣੇ ਸੁਣਵਾਈ ਲਈ ਬੁਲਾਏ ਜਾਣ ਦੌਰਾਨ ਅਸਤੀਫਾ ਨਹੀਂ ਦੇਣਗੇ। ਰਸਮੀ ਤੌਰ 'ਤੇ ਦੋਸ਼ ਲਗਾਏ ਜਾਣ ਤੋਂ ਪਹਿਲਾਂ ਇਹ ਸੁਣਵਾਈ ਇਕ ਜ਼ਰੂਰੀ ਕਦਮ ਹੈ। ਨੇਤਨਯਾਹੂ ਬ੍ਰਾਜ਼ੀਲ ਦੇ ਰੀਓ ਡੀ ਜੈਨੇਰੋ ਅਧਿਕਾਰਤ ਦੌਰੇ 'ਤੇ ਹਨ।
ਨੇਤਨਯਾਹੂ ਨੇ ਆਨਲਾਈਨ ਪੇਸ਼ ਕੀਤੇ ਜਾ ਰਹੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮੇਰਾ ਅਸਤੀਫਾ ਦੇਣ ਦਾ ਕੋਈ ਇਰਾਦਾ ਨਹੀਂ ਹੈ। ਇਸ ਦਾ ਪਹਿਲਾ ਕਾਰਨ ਇਹ ਹੈ ਕਿ (ਜਾਂਚ ਨਾਲ) ਕੁਝ ਵੀ ਸਾਬਿਤ ਨਹੀਂ ਹੋਣ ਵਾਲਾ ਅਤੇ ਦੂਜਾ ਕਾਰਨ ਇਹ ਹੈ ਕਿ ਮੈਂ ਕਾਨੂੰਨ ਤਹਿਤ ਅਜਿਹਾ ਕਰਨ ਲਈ ਵਚਨਬੱਧ ਨਹੀਂ ਹਾਂ। ਇਜ਼ਰਾਇਲ ਵਿਚ 9 ਅਪ੍ਰੈਲ ਨੂੰ ਆਮ ਚੋਣਾਂ ਹੋਣੀਆਂ ਹਨ। ਨੇਤਨਯਾਹੂ ਖਿਲਾਫ ਜੇਕਰ ਕਥਿਤ ਭ੍ਰਿਸ਼ਟਾਚਾਰ ਦੇ ਤਿੰਨ ਵਿਚੋਂ ਕਿਸੇ ਵੀ ਮਾਮਲੇ ਵਿਚ ਦੋਸ਼ ਤੈਅ ਹੋ ਜਾਂਦੇ ਹਨ ਤਾਂ ਵੀ ਉਹ ਅਸਤੀਫਾ ਦੇਣ ਲਈ ਵਚਨਬੱਧ ਨਹੀਂ ਹੋਣਗੇ, ਪਰ ਉਨ੍ਹਾਂ 'ਤੇ ਅਜਿਹਾ ਕਰਨ ਲਈ ਸਿਆਸੀ ਦਬਾਅ ਬਹੁਤ ਹੋਵੇਗਾ।
ਪਾਕਿ ਨੇ ਭਾਰਤ ਨਾਲ ਸਾਂਝੀ ਕੀਤੀ ਪਰਮਾਣੂ ਅਦਾਰਿਆਂ ਦੀ ਸੂਚੀ
NEXT STORY