ਵਾਸ਼ਿੰਗਟਨ (ਭਾਸ਼ਾ)- ਭਾਰਤੀ-ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਦੀ ਅਗਵਾਈ ਹੇਠ 15 ਸੰਸਦ ਮੈਂਬਰਾਂ ਨੇ ਜਨਵਰੀ ਨੂੰ ਤਾਮਿਲ ਭਾਸ਼ਾ ਅਤੇ ਵਿਰਾਸਤ ਮਹੀਨਾ ਘੋਸ਼ਿਤ ਕਰਨ ਲਈ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਇੱਕ ਮਤਾ ਪੇਸ਼ ਕੀਤਾ। ਇਹ ਪ੍ਰਸਤਾਵ ਅਜਿਹੇ ਸਮੇਂ ਪੇਸ਼ ਕੀਤਾ ਗਿਆ ਹੈ ਜਦੋਂ ਤਾਮਿਲ ਬੋਲਣ ਵਾਲਿਆਂ ਦਾ ਮੁੱਖ ਤਿਉਹਾਰ ਪੋਂਗਲ ਮਨਾਇਆ ਜਾ ਰਿਹਾ ਹੈ। ਕ੍ਰਿਸ਼ਨਾਮੂਰਤੀ ਨੇ ਕਿਹਾ,"ਇੱਕ ਤਾਮਿਲ-ਅਮਰੀਕੀ ਹੋਣ ਦੇ ਨਾਤੇ, ਮੈਨੂੰ ਸੰਯੁਕਤ ਰਾਜ ਅਮਰੀਕਾ ਅਤੇ ਦੁਨੀਆ ਭਰ ਵਿੱਚ ਤਾਮਿਲ ਭਾਸ਼ਾ, ਵਿਰਾਸਤ ਅਤੇ ਸੱਭਿਆਚਾਰ ਦਾ ਸਨਮਾਨ ਕਰਨ ਵਾਲਾ ਇਹ ਦੋ-ਪੱਖੀ ਮਤਾ ਪੇਸ਼ ਕਰਨ 'ਤੇ ਮਾਣ ਹੈ।"
ਪੜ੍ਹੋ ਇਹ ਅਹਿਮ ਖ਼ਬਰ-Canada 'ਚ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਅਹਿਮ ਖ਼ਬਰ
ਰੋ ਖੰਨਾ ਸਮੇਤ ਪੰਜ ਹੋਰ ਭਾਰਤੀ-ਅਮਰੀਕੀ ਕਾਨੂੰਨਸਾਜ਼ਾਂ ਨੇ ਇਹ ਪ੍ਰਸਤਾਵ ਪੇਸ਼ ਕੀਤਾ। ਇਸਨੂੰ ਅਮੀ ਬੇਰਾ, ਸ਼੍ਰੀਥਾਨੇਦਾਰ, ਪ੍ਰਮਿਲਾ ਜੈਪਾਲ, ਅਤੇ ਸੁਹਾਸ ਸੁਬਰਾਮਨੀਅਨ ਦੁਆਰਾ ਸਾਂਝੇ ਤੌਰ 'ਤੇ ਨਿਕੋਲ ਮੈਲੀਓਟਾਕਿਸ, ਇਲਹਾਨ ਉਮਰ, ਯਵੇਟ ਕਲਾਰਕ, ਸਾਰਾਹ ਜੈਕਬਸ, ਡੇਬਰੋਆ ਰੌਸ, ਡੈਨੀ ਡੇਵਿਸ, ਦੀਨਾ ਟਾਈਟਸ, ਡਾਨ ਡੇਵਿਸ ਅਤੇ ਸਮਰ ਲੀ ਦੁਆਰਾ ਪੇਸ਼ ਕੀਤਾ ਗਿਆ। ਕ੍ਰਿਸ਼ਨਾਮੂਰਤੀ ਨੇ ਕਿਹਾ,"ਅਮਰੀਕਾ ਵੱਖ-ਵੱਖ ਭਾਸ਼ਾਵਾਂ, ਸੱਭਿਆਚਾਰਾਂ, ਵਿਚਾਰਾਂ ਅਤੇ ਪਰੰਪਰਾਵਾਂ ਦਾ ਸੰਗ੍ਰਹਿ ਹੈ। ਮੈਨੂੰ ਉਮੀਦ ਹੈ ਕਿ ਇਹ ਮਤਾ ਅਮੀਰ ਅਤੇ ਵਿਲੱਖਣ ਸੱਭਿਆਚਾਰ ਦੇ ਨਾਲ-ਨਾਲ ਅੱਜ 3.5 ਲੱਖ ਤੋਂ ਵੱਧ ਤਾਮਿਲ-ਅਮਰੀਕੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ 'ਤੇ ਰੌਸ਼ਨੀ ਪਾਵੇਗਾ।" ਦੁਨੀਆ ਭਰ ਵਿੱਚ 8 ਕਰੋੜ ਤੋਂ ਵੱਧ ਲੋਕ ਤਾਮਿਲ ਬੋਲਦੇ ਹਨ, ਜੋ ਕਿ ਦੁਨੀਆਂ ਵਿੱਚ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਤਾਮਿਲ-ਅਮਰੀਕਨ ਯੂਨਾਈਟਿਡ ਪੀ.ਏ.ਸੀ ਨੇ ਮਤੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਤਾਮਿਲ ਲੋਕਾਂ ਦੇ ਅਮੀਰ ਇਤਿਹਾਸ ਅਤੇ ਆਧੁਨਿਕ ਦੁਨੀਆ ਵਿੱਚ ਉਨ੍ਹਾਂ ਦੇ ਅਨਮੋਲ ਯੋਗਦਾਨ ਨੂੰ ਉਜਾਗਰ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਾਨੀ ਨਾਲ ਮਿਲੇਗਾ Luxembourg ਦਾ ਵਰਕ ਵੀਜ਼ਾ, ਅੱਜ ਹੀ ਕਰੋ ਅਪਲਾਈ
NEXT STORY