ਬੀਜਿੰਗ (ਵਾਰਤਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਤਾਈਵਾਨ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੇ ਜਵਾਬ ਵਿਚ ਚੀਨ ਨੇ ਤਾਈਵਾਨ ਨੇੜੇ ਫ਼ੌਜੀ ਅਭਿਆਸ ਸ਼ੁਰੂ ਕੀਤਾ ਹੈ। ਸੋਮਵਾਰ ਨੂੰ ਜਾਪਾਨ ਦੀ ਰਾਜਧਾਨੀ ਟੋਕੀਓ 'ਚ ਹੋਈ ਕਵਾਡ ਗਰੁੱਪ ਦੀ ਬੈਠਕ 'ਚ ਤਾਈਵਾਨ 'ਤੇ ਟਿੱਪਣੀ ਕਰਦੇ ਹੋਏ ਬਾਈਡੇਨ ਨੇ ਕਿਹਾ ਕਿ ਜੇਕਰ ਚੀਨ ਤਾਈਵਾਨ 'ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਜ਼ਰੂਰ ਦਖਲ ਦੇਵੇਗਾ। ਰਾਸ਼ਟਰਪਤੀ ਬਾਈਡੇਨ ਦੇ ਇਸ ਬਿਆਨ 'ਤੇ ਅਸਿੱਧੇ ਤੌਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਨੇ ਤਾਈਵਾਨ ਨੇੜੇ ਫ਼ੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਤੇ ਲਗਾਈਆਂ ਵਪਾਰਕ ਪਾਬੰਦੀਆਂ ਹਟਾਏ ਚੀਨ, ਫੇਰ ਕੋਈ ਗੱਲ ਕਰਾਂਗੇ : ਅਲਬਾਨੀਜ਼
ਸੀ.ਜੀ.ਟੀ.ਐਨ. ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਪੰਜ ਥੀਏਟਰ ਕਮਾਂਡੋਜ਼ ਵਿੱਚੋਂ ਇੱਕ, ਪੂਰਬੀ ਥੀਏਟਰ ਕਮਾਂਡ ਦੇ ਬੁਲਾਰੇ ਸੀਨੀਅਰ ਕਰਨਲ ਸ਼ੀ ਯੀ ਦੇ ਹਵਾਲੇ ਨਾਲ ਕਿਹਾ ਕਿ ਪੀ.ਐਲ.ਏ. ਦੀ ਪੂਰਬੀ ਥੀਏਟਰ ਕਮਾਂਡ ਨੇ ਆਲੇ-ਦੁਆਲੇ ਦੇ ਪਾਣੀਆਂ ਅਤੇ ਹਵਾਈ ਖੇਤਰ ਵਿੱਚ ਸਾਂਝੇ ਫ਼ੌਜੀ ਅਭਿਆਸ ਸ਼ੁਰੂ ਕੀਤੇ ਹਨ। ਜੋ ਕਿ ਅਮਰੀਕਾ ਨੂੰ ਦਿੱਤੀ ਗਈ ਇੱਕ ਤਰ੍ਹਾਂ ਦੀ ਚੇਤਾਵਨੀ ਹੈ। ਇਹਨਾਂ ਨੇ ਕਿਹਾ ਕਿ "ਤਾਈਵਾਨ ਚੀਨ ਦਾ ਇੱਕ ਹਿੱਸਾ ਹੈ ਅਤੇ ਪੀ.ਐਲ.ਏ. ਦੀ ਪੂਰਬੀ ਥੀਏਟਰ ਕਮਾਂਡ ਰਾਸ਼ਟਰੀ ਪ੍ਰਭੂਸੱਤਾ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਵਚਨਬੱਧ ਹੈ।
ਯੂਕ੍ਰੇਨ ਆਪਣੀ ਜ਼ਮੀਨ ਨਹੀਂ ਛੱਡੇਗਾ: ਜ਼ੇਲੇਂਸਕੀ
NEXT STORY