ਬ੍ਰਸੇਲਸ (ਭਾਸ਼ਾ)— ਯੂਰਪੀ ਯੂਨੀਅਨ (EU) ਨੇ ਯੂਕਰੇਨ ਤੋਂ ਹਟਾ ਕੇ ਕ੍ਰੀਮੀਆ ਨੂੰ ਸਾਲ 2014 ਵਿਚ ਰੂਸੀ ਫੈਡਰੇਸ਼ਨ ਵਿਚ ਮਿਲਾਉਣ ਨੂੰ ਲੈ ਕੇ ਰੂਸ 'ਤੇ ਲਗਾਈਆਂ ਗਈਆਂ ਸਖਤ ਪਾਬੰਦੀਆਂ ਦੀ ਮਿਆਦ ਨੂੰ ਸੋਮਵਾਰ ਨੂੰ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ। ਇਸ ਕਦਮ ਨਾਲ ਬਰਾਮਦ ਅਤੇ ਦਰਾਮਦ 'ਤੇ ਰੋਕ ਰਹੇਗੀ ਅਤੇ ਕ੍ਰੀਮੀਆ ਵਿਚ ਈ.ਯੂ. ਆਧਾਰਿਤ ਕੰਪਨੀਆਂ ਵੱਲੋਂ ਨਿਵੇਸ਼ ਅਤੇ ਸੈਰ-ਸਪਾਟਾ ਸੇਵਾਵਾਂ 'ਤੇ ਪਾਬੰਦੀ ਰਹੇਗੀ। ਯੂਨੀਅਨ ਨੇ ਇਕ ਬਿਆਨ ਵਿਚ ਕਿਹਾ,''ਕੌਂਸਲ (ਈ.ਯੂ. ਦੇ ਮੈਂਬਰ ਦੇਸ਼ਾਂ) ਨੇ ਰੂਸ ਵੱਲੋਂ ਕ੍ਰੀਮੀਆ ਅਤੇ ਸੇਵਸਤੋਪੋਲ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਮਿਲਾਏ ਜਾਣ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ 23 ਜੂਨ, 2019 ਤੱਕ ਵਧਾ ਦਿੱਤਾ ਹੈ।''
ਉਸ ਨੇ ਕਿਹਾ,''ਰੂਸੀ ਫੈਡਰੇਸ਼ਨ ਵਲੋਂ ਆਟੋਨੋਮਸ ਗਣਰਾਜ ਦੇ ਕ੍ਰੀਮੀਆ ਅਤੇ ਸੇਵਸਤੋਪੋਲ ਸ਼ਹਿਰ ਨੂੰ ਗੈਰ ਕਾਨੂੰਨੀ ਰੂਪ ਨਾਲ ਮਿਲਾਏ ਜਾਣ ਦੇ 4 ਸਾਲ ਬਾਅਦ ਯੂਰਪੀ ਯੂਨੀਅਨ ਨੇ ਦੁਹਰਾਇਆ ਕਿ ਉਹ ਇਸ ਨੂੰ ਮਾਨਤਾ ਨਹੀਂ ਦਿੰਦਾ ਅਤੇ ਅੰਤਰ ਰਾਸ਼ਟਰੀ ਕਾਨੂੰਨ ਦੀ ਇਸ ਉਲੰਘਣਾ ਦੀ ਨਿੰਦਾ ਕਰਦਾ ਰਿਹਾ ਹੈ।'' ਅਪ੍ਰੈਲ 2014 ਵਿਚ ਰੂਸ ਵੱਲੋਂ ਕਬਜ਼ੇ ਦੇ ਬਾਅਦ ਪੂਰਬੀ ਯੂਕਰੇਨ ਵਿਚ ਮਾਸਕੋ ਸਮਰਥਿਤ ਵਿਦਰੋਹ ਦੇ ਬਾਅਦ ਤੋਂ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਨੇ ਹਾਲਾਂਕਿ ਇਸ ਗੱਲ ਦੇ ਸਬੂਤ ਹੋਣ ਦੇ ਬਾਵਜੂਦ ਦੋਸ਼ਾਂ ਨੂੰ ਖਾਰਜ਼ ਕੀਤਾ ਹੈ ਕਿ ਉਹ ਲੜਾਈ ਵਿਚ ਸ਼ਾਮਲ ਰਿਹਾ ਹੈ ਅਤੇ ਬਾਗੀਆਂ ਨੂੰ ਖੁੱਲ੍ਹੇ ਰੂਪ ਨਾਲ ਸਿਆਸੀ ਸਮਰਥਨ ਦਿੰਦਾ ਹੈ।
ਆਸਟ੍ਰੇਲੀਆ 'ਚ ਇਕ ਸ਼ਖਸ ਸਟੀਲ ਦੇ ਬਕਸੇ 'ਚ 3 ਦਿਨ ਰਿਹਾ ਬੰਦ, ਇਹ ਸੀ ਵਜ੍ਹਾ
NEXT STORY