ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਮੈਟਿਓ ‘ਚ ਮੰਗਲਵਾਰ ਨੂੰ ਆਪਣੇ ਹੀ 17 ਕਰੋੜ ਰੁਪਏ ਦੇ ਆਲੀਸ਼ਾਨ ਬੰਗਲੇ ‘ਚ ਭਾਰਤੀ ਪਰਿਵਾਰ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ‘ਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਆਨੰਦ ਸੁਜੀਤ ਹੈਨਰੀ (37) ਨੇ ਆਪਣੀ 38 ਸਾਲਾ ਪਤਨੀ ਐਲਿਸ ਅਤੇ 4 ਸਾਲਾ ਜੁੜਵਾਂ ਪੁੱਤਰਾਂ ਨੂਹ ਅਤੇ ਨਾਥਨ ਦਾ ਕਤਲ ਕਰਨ ਮਗਰੋਂ ਖੁਦਕੁਸ਼ੀ ਕਰ ਲਈ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬੈੱਡਰੂਮ ‘ਚ ਪਈਆਂ ਸਨ, ਜਦਕਿ ਪਤੀ-ਪਤਨੀ ਦੀਆਂ ਲਾਸ਼ਾਂ ਬਾਥਰੂਮ ‘ਚੋਂ ਮਿਲੀਆਂ ਸਨ। ਪਤੀ-ਪਤਨੀ ਦੀ ਲਾਸ਼ ਦੇ ਕੋਲੋਂ 9 ਐੱਮ.ਐੱਮ. ਦੀ ਪਿਸਤੌਲ ਅਤੇ ਇੱਕ ਲੋਡਿਡ ਮੈਗਜ਼ੀਨ ਮਿਲੀ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕੈਲੀਫੋਰਨੀਆ 'ਚ ਘਰ 'ਚੋਂ ਮਿਲੀਆਂ ਭਾਰਤੀ ਅਮਰੀਕੀ ਜੋੜੇ ਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਦੀਆਂ ਲਾਸ਼ਾਂ
ਉਦੋਂ ਤੋਂ ਪੁਲਸ ਖੁਦਕੁਸ਼ੀ ਅਤੇ ਕਤਲ ਦੋਵਾਂ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਸੀ। ਪੁਲਸ ਸੂਤਰਾਂ ਮੁਤਾਬਕ ਆਨੰਦ ਨੇ ਪਹਿਲਾਂ ਬੱਚਿਆਂ ਦਾ ਕਤਲ ਕੀਤਾ ਅਤੇ ਫਿਰ ਪਤਨੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਭਾਰਤੀ-ਅਮਰੀਕੀ ਪਰਿਵਾਰ ਮੂਲ ਰੂਪ ਵਿੱਚ ਕੇਰਲਾ ਦਾ ਵਸਨੀਕ ਸੀ। ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਆਨੰਦ ਇੱਕ ਸਾਫਟਵੇਅਰ ਇੰਜੀਨੀਅਰ ਸੀ, ਜੋ ਗੂਗਲ ਅਤੇ ਮੈਟਾ ਦਾ ਸਾਬਕਾ ਕਰਮਚਾਰੀ ਸੀ, ਜਦੋਂ ਕਿ ਉਸਦੀ ਪਤਨੀ ਜ਼ੀਲੋ ਨਾਮ ਦੀ ਇੱਕ ਕੰਪਨੀ ਵਿੱਚ ਡਾਟਾ ਸਾਇੰਸ ਮੈਨੇਜਰ ਸੀ। ਜੋੜੇ ਨੇ 2016 ‘ਚ ਅਦਾਲਤ ‘ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ ਪਰ ਉਹ ਇਸ ‘ਤੇ ਅੱਗੇ ਨਹੀਂ ਵਧੇ। 2020 ਵਿੱਚ ਹੀ, ਜੋੜੇ ਨੇ ਇਹ ਆਲੀਸ਼ਾਨ ਬੰਗਲਾ ਲਗਭਗ 17 ਕਰੋੜ ਰੁਪਏ ਵਿੱਚ ਖ਼ਰੀਦਿਆ ਸੀ।
ਇਹ ਵੀ ਪੜ੍ਹੋ: ਬਰਫੀਲੇ ਤੂਫ਼ਾਨ ਨੇ ਅਮਰੀਕਾ 'ਚ ਮਚਾਈ ਤਬਾਹੀ, 1200 ਤੋਂ ਵੱਧ ਉਡਾਣਾਂ ਰੱਦ, ਸਕੂਲ-ਕਾਲਜ ਵੀ ਬੰਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਚੀਨ ਦੀ ‘ਮੈਗਲੇਵ ਟਰੇਨ’ ਇਕ ਘੰਟੇ ’ਚ 623 ਕਿਲੋਮੀਟਰ ਦੌੜੀ, ਸਪੀਡ ’ਚ ਜਹਾਜ਼ ਨੂੰ ਛੱਡ ਸਕਦੀ ਹੈ ਪਿੱਛੇ
NEXT STORY