ਕੈਲੀਫੋਰਨੀਆ- ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਨ ਮਾਟੇਓ ਵਿਚ ਕੇਰਲ ਦਾ ਇਕ ਭਾਰਤੀ ਮੂਲ ਦਾ ਪਰਿਵਾਰ ਆਪਣੇ ਘਰ ਵਿਚ ਮ੍ਰਿਤਕ ਪਾਇਆ ਗਿਆ ਹੈ। ਪੁਲਸ ਨੇ ਮ੍ਰਿਤਕਾਂ ਦੀ ਪਛਾਣ 42 ਸਾਲਾ ਆਨੰਦ ਸੁਜੀਤ ਹੈਨਰੀ, ਉਨ੍ਹਾਂ ਦੀ ਪਤਨੀ 40 ਸਾਲਾ ਐਲਿਸ ਪ੍ਰਿਅੰਕਾ ਅਤੇ ਉਨ੍ਹਾਂ ਦੇ 4 ਸਾਲਾ ਜੁੜਵਾਂ ਬੱਚਿਆਂ ਨੂਹ ਅਤੇ ਨੀਥਨ ਦੇ ਰੂਪ ਵਿਚ ਕੀਤੀ ਹੈ। ਪੁਲਸ ਨੂੰ ਲਾਸ਼ਾਂ ਉਦੋਂ ਮਿਲੀਆਂ ਜਦੋਂ ਪਰਿਵਾਰ ਦੇ ਇੱਕ ਰਿਸ਼ਤੇਦਾਰ ਨੇ ਜਾਂਚ ਦੀ ਮੰਗ ਕੀਤੀ, ਕਿਉਂਕਿ ਘਰ ਵਿੱਚ ਕੋਈ ਵੀ ਕਾਲ ਅਟੈਂਡ ਨਹੀਂ ਕਰ ਰਿਹਾ ਸੀ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਅਮਰੀਕਾ 'ਚ ਭਾਰਤੀ ਮੂਲ ਦੇ ਪ੍ਰਵੀਨ ਪਟੇਲ ਦਾ ਗੋਲੀਆਂ ਮਾਰ ਕੇ ਕਤਲ
ਭਾਰਤੀ-ਅਮਰੀਕੀ ਜੋੜਾ, ਆਨੰਦ ਅਤੇ ਐਲਿਸ, ਬਾਥਰੂਮ ਦੇ ਅੰਦਰ ਗੋਲੀਆਂ ਦੇ ਜ਼ਖ਼ਮਾਂ ਨਾਲ ਮਰੇ ਹੋਏ ਪਾਏ ਗਏ ਸਨ। ਜੁੜਵਾਂ ਬੱਚੇ ਬੈੱਡਰੂਮ ਵਿੱਚ ਮ੍ਰਿਤਕ ਪਾਏ ਗਏ, ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਬਾਥਰੂਮ ਵਿੱਚੋਂ ਇੱਕ 9 ਐੱਮਐੱਮ ਦੀ ਪਿਸਤੌਲ ਅਤੇ ਇੱਕ ਲੋਡਿਡ ਮੈਗਜ਼ੀਨ ਬਰਾਮਦ ਹੋਈ ਹੈ। ਰਿਕਾਰਡ ਦਿਖਾਉਂਦੇ ਹਨ ਕਿ ਜੋੜੇ ਨੇ 2020 ਵਿੱਚ 2.1 ਮਿਲੀਅਨ ਡਾਲਰ ਵਿੱਚ ਘਰ ਖਰੀਦਿਆ ਸੀ। ਆਨੰਦ ਸੁਜੀਤ ਹੈਨਰੀ ਅਤੇ ਉਸ ਦੀ ਪਤਨੀ ਐਲਿਸ ਪਿਛਲੇ ਨੌਂ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਦੋਵੇਂ ਆਈਟੀ ਪੇਸ਼ੇਵਰ ਸਨ। ਐਲਿਸ ਇੱਕ ਸੀਨੀਅਰ ਵਿਸ਼ਲੇਸ਼ਕ ਸੀ ਅਤੇ ਆਨੰਦ ਇੱਕ ਸਾਫਟਵੇਅਰ ਇੰਜੀਨੀਅਰ ਸੀ। ਉਹ ਦੋ ਸਾਲ ਪਹਿਲਾਂ ਨਿਊਜਰਸੀ ਤੋਂ ਸੈਨ ਮਾਟੇਓ ਕਾਉਂਟੀ ਵਿੱਚ ਸ਼ਿਫਟ ਹੋਏ ਸਨ।
ਇਹ ਵੀ ਪੜ੍ਹੋ: 'ਜਿਸ ਜ਼ਮੀਨ 'ਤੇ ਤੁਸੀਂ ਲਕੀਰ ਖਿੱਚੋਗੇ, ਮੈਂ ਦਿਆਂਗਾ', ਜਦੋਂ ਮੰਦਰ ਦੇ ਪ੍ਰਸਤਾਵ 'ਤੇ UAE ਪ੍ਰਿੰਸ ਨੇ ਇਹ ਕਹਿ ਜਿੱਤਿਆ PM ਮੋਦੀ ਦਾ ਦਿਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ ਵਿਗਿਆਨਕ ਤਕਨੀਕਾਂ ਅਤੇ ਪ੍ਰਾਚੀਨ ਆਰਕੀਟੈਕਚਰਲ ਤਰੀਕਿਆਂ ਦਾ ਸੰਗਮ
NEXT STORY