ਇੰਟਰਨੈਸ਼ਨਲ ਡੈਸਕ- ਮਸ਼ਹੂਰ ਕਿਤਾਬ 'ਰਿਚ ਡੈਡ ਪੁਅਰ ਡੈਡ' (Rich Dad Poor Dad) ਦੇ ਲੇਖਕ ਰੋਬਰਟ ਕਿਯੋਸਾਕੀ ਅਨੁਸਾਰ ਉਨ੍ਹਾਂ ਦੇ ਰੀਅਲ ਅਸਟੇਟ 'ਤੇ ਲਗਭਗ 1.2 ਬਿਲੀਅਨ ਡਾਲਰ ਦਾ ਕਰਜ਼ਾ ਹੈ। 79 ਸਾਲਾ ਲੇਖਕ, ਜਿਨ੍ਹਾਂ ਦੀ 1997 'ਚ ਆਈ ਇਸ ਕਿਤਾਬ ਦੀਆਂ 4.4 ਕਰੋੜ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ, ਨੇ ਵੱਖ-ਵੱਖ ਪੋਡਕਾਸਟਾਂ ਦੌਰਾਨ ਇਸ ਕਰਜ਼ੇ ਦੀ ਵਰਤੋਂ ਨੂੰ ਅਮੀਰ ਬਣਨ ਦਾ ਤਰੀਕਾ ਦੱਸਿਆ ਹੈ।
ਕਿਯੋਸਾਕੀ ਅਨੁਸਾਰ ਉਹ ਜਾਇਦਾਦਾਂ ਦੀ ਕੀਮਤ ਵਧਣ 'ਤੇ ਉਨ੍ਹਾਂ 'ਤੇ ਕਰਜ਼ਾ ਲੈਂਦੇ ਹਨ। ਜਾਇਦਾਦ ਵੇਚਣ ਦੀ ਬਜਾਏ ਉਹ ਕਰਜ਼ੇ ਦੀ ਰਕਮ ਨੂੰ ਟੈਕਸ-ਫ੍ਰੀ ਆਮਦਨ ਵਜੋਂ ਵਰਤਦੇ ਹਨ। ਕਿਸੇ ਵੀ ਘਾਟੇ ਤੋਂ ਬਚਣ ਲਈ ਉਹ ਹਰੇਕ ਨਿਵੇਸ਼ ਨੂੰ ਵੱਖਰੀ ਐੱਲ.ਐੱਲ.ਸੀ. ਕੰਪਨੀ ਅਧੀਨ ਰੱਖਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਲੋਕਾਂ ਨੂੰ ਬਿਨਾਂ ਵਿੱਤੀ ਸਮਝ ਤੋਂ ਇਹ ਤਰੀਕਾ ਨਹੀਂ ਅਪਣਾਉਣਾ ਚਾਹੀਦਾ। ਉਨ੍ਹਾਂ ਕਿਹਾ, "ਮੈਂ 1974 ਤੋਂ ਇਸ ਦਾ ਅਧਿਐਨ ਕਰ ਰਿਹਾ ਹਾਂ। ਕਰਜ਼ੇ ਦੀ ਵਰਤੋਂ ਸਿੱਖਣ ਲਈ ਸਹੀ ਵਿੱਤੀ ਸਿੱਖਿਆ ਦੀ ਲੋੜ ਹੈ।"
ਕਿਯੋਸਾਕੀ ਦੀ ਸਾਬਕਾ ਪਤਨੀ ਅਤੇ ਬਿਜ਼ਨੈੱਸ ਪਾਰਟਨਰ ਕਿਮ ਕਿਯੋਸਾਕੀ ਅਨੁਸਾਰ ਇਹ ਕਰਜ਼ਾ ਪਾਰਟਨਰਜ਼ ਨਾਲ ਮਿਲ ਕੇ ਖਰੀਦੇ 1,500 ਐਪਾਰਟਮੈਂਟਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਨਾਲ ਰੋਬਰਟ ਦੀ ਨਿੱਜੀ ਦੇਣਦਾਰੀ 'ਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਰੋਬਰਟ ਨੇ ਧਿਆਨ ਖਿੱਚਣ ਲਈ ਇਸ ਅੰਕੜੇ ਦੀ ਵਰਤੋਂ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਜੇਕਰ ਕਿਯੋਸਾਕੀ ਦੀ ਸਾਲਾਨਾ ਆਮਦਨ 3 ਮਿਲੀਅਨ ਡਾਲਰ ਹੈ, ਤਾਂ ਉਨ੍ਹਾਂ ਦੇ ਹਿੱਸੇ ਦਾ ਅਸਲ ਕਰਜ਼ਾ 30 ਮਿਲੀਅਨ ਤੋਂ 60 ਮਿਲੀਅਨ ਡਾਲਰ ਦੇ ਵਿਚਕਾਰ ਹੋ ਸਕਦਾ ਹੈ।
ਈਰਾਨ 'ਚ ਵਿਆਹ ਸਮਾਰੋਹ 'ਤੇ ਅਮਰੀਕਾ ਨੇ ਕਰ'ਤੀ strike ! ਚਾਰ ਮੌਤਾਂ, 68 ਜ਼ਖਮੀ
NEXT STORY