ਵਾਸ਼ਿੰਗਟਨ (ਬਿਊਰੋ): ਪੌਪ ਸਟਾਰ ਰਿਹਾਨਾ ਦਾ ਕਿਸਾਨ ਅੰਦੋਲਨ 'ਤੇ ਕੀਤਾ ਗਿਆ ਟਵੀਟ ਵਾਇਰਲ ਹੋ ਗਿਆ ਹੈ। ਜਿਹੜਾ ਅੰਦੋਲਨ ਪਹਿਲਾਂ ਦੇਸ਼ ਤੱਕ ਸੀਮਤ ਸੀ, ਹੁਣ ਅੰਤਰਰਾਸ਼ਟਰੀ ਪੱਧਰ 'ਤੇ ਕਈ ਵੱਡੀਆਂ ਹਸਤੀਆਂ ਇਸ 'ਤੇ ਪ੍ਰਤੀਕਿਰਿਆ ਦੇ ਰਹੀਆਂ ਹਨ। ਫਿਲਮੀ ਦੁਨੀਆ ਵਿਚ ਵੀ ਰਿਹਾਨਾ ਦੇ ਟਵੀਟ ਮਗਰੋਂ ਹਲਚਲ ਤੇਜ਼ ਹੋ ਗਈ ਹੈ। ਜਦੋਂ ਤੋਂ ਰਿਹਾਨਾ ਨੇ ਕਿਸਾਨ ਅੰਦੋਲਨ 'ਤੇ ਚਰਚਾ ਦੀ ਗੱਲ ਕਹੀ ਹੈ, ਹੋਰ ਹਸਤੀਆਂ ਲਗਾਤਾਰ ਇਸ 'ਤੇ ਪ੍ਰਤੀਕਿਰਿਆ ਦੇ ਰਹੀਆਂ ਹਨ।
ਰਿਹਾਨਾ ਦੇ ਟਵੀਟ 'ਤੇ ਕਈ ਬਾਲੀਵੁੱਡ ਹਸਤੀਆਂ ਪ੍ਰਤੀਕਿਰਿਆ ਕਰ ਰਹੀਆਂ ਹਨ ਪਰ ਇਸ ਮੁੱਦੇ 'ਤੇ ਸਭ ਤੋਂ ਪਹਿਲਾਂ ਕੰਗਨਾ ਰਣੌਤ ਨੇ ਆਪਣੇ ਹੀ ਅੰਦਾਜ਼ ਵਿਚ ਰਿਹਾਨਾ ਨੂੰ ਜਵਾਬ ਦੇ ਦਿੱਤਾ ਹੈ। ਕੰਗਨਾ ਨੇ ਰਿਹਾਨਾ ਨੂੰ ਫਟਕਾਰ ਲਗਾਈ ਹੈ। ਕੰਗਨਾ ਨੇ ਟਵੀਟ ਵਿਚ ਲਿਖਿਆ ਕਿ ਇਸ ਮਾਮਲੇ ਬਾਰੇ ਕੋਈ ਵੀ ਇਸ ਲਈ ਗੱਲ ਨਹੀਂ ਕਰ ਰਿਹਾ ਕਿਉਂਕਿ ਇਹ ਕਿਸਾਨ ਨਹੀਂ ਹਨ ਸਗੋਂ ਅੱਤਵਾਦੀ ਹਨ, ਜੋ ਭਾਰਤ ਨੂੰ ਵੰਡਣਾ ਚਾਹੁੰਦੇ ਹਨ ਤਾਂ ਜੋ ਚੀਨ ਜਿਹੇ ਦੇਸ਼ ਸਾਡੇ ਰਾਸ਼ਟਰ 'ਤੇ ਕਬਜ਼ਾ ਕਰ ਲੈਣ ਅਤੇ ਯੂ.ਐੱਸ.ਏ. ਜਿਹੀਆਂ ਚਾਈਨੀਜ਼ ਕਲੋਨੀਆਂ ਬਣਾ ਦੇਣ। ਤੁਸੀਂ ਸ਼ਾਂਤ ਬੈਠੇ ਮੂਰਖ। ਅਸੀਂ ਲੋਕ ਤੁਹਾਡੇ ਜਿਹੇ ਮੂਰਖ ਨਹੀਂ ਹਾਂ ਜੋ ਆਪਣੇ ਦੇਸ਼ ਨੂੰ ਵੇਚ ਦਈਏ।
ਇਕ ਪਾਸੇ ਜਿੱਥੇ ਕੰਗਨਾ ਨੇ ਇਸ ਅੰਦਾਜ਼ ਵਿਚ ਪ੍ਰਤੀਕਰਮ ਦਿੱਤਾ ਉੱਥੇ ਰਿਹਾਨਾ ਦੇ ਸਮਰਥਨ ਵਿਚ ਬਾਲੀਵੁੱਡ ਵਿਚ ਮਸ਼ਹੂਰ ਕਈ ਹਸਤੀਆਂ ਨੇ ਆਵਾਜ਼ ਬੁਲੰਦ ਕੀਤੀ। ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬਿਨਾਂ ਕੁਝ ਬੋਲੇ ਹੀ ਵੱਡਾ ਸੰਦੇਸ਼ ਦੇ ਦਿੱਤਾ। ਦਿਲਜੀਤ ਨੇ ਆਪਣੀ ਇੰਸਟਾ ਸਟੋਰ 'ਤੇ ਰਿਹਾਨਾ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਸਿਰਫ ਉਸ ਇਕ ਤਸਵੀਰ ਜ਼ਰੀਏ ਉਹਨਾਂ ਨੇ ਦੱਸ ਦਿੱਤਾ ਹੈ ਕਿ ਉਹ ਵੀ ਰਿਹਾਨਾ ਨਾਲ ਸਹਿਮਤ ਹਨ। ਅਦਾਕਾਰ ਸਵਰਾ ਨੇ ਵੀ ਰਿਹਾਨਾ ਦੀ ਦਿਲ ਖੋਲ੍ਹ ਕੇ ਤਾਰੀਫ਼ ਕੀਤੀ ਹੈ। ਲਗਾਤਾਰ ਸਰਕਾਰ ਖ਼ਿਲਾਫ਼ ਸਟੈਂਡ ਲੈਣ ਵਾਲੀ ਸਵਰਾ ਨੇ ਬਹੁਤ ਸਾਰੇ ਇਮੋਜੀ ਜ਼ਰੀਏ ਰਿਹਾਨਾ ਦੀ ਤਾਰੀਫ ਕੀਤੀ ਹੈ।
ਉੱਥੇ 'ਮੈਡਮ ਚੀਫ ਮਿਨਿਸਟਰ' ਰਿਚਾ ਚੱਡਾ ਨੇ ਵੀ ਹਾਰਟ ਇਮੋਜੀ ਜ਼ਰੀਏ ਰਿਹਾਨਾ ਦੇ ਟਵੀਟ 'ਤੇ ਆਪਣਾ ਸਮਰਥਨ ਜ਼ਾਹਰ ਕੀਤਾ ਹੈ। ਉਹਨਾਂ ਨੇ ਵੀ ਬਿਨਾਂ ਕੁਝ ਬੋਲੇ ਇਸ਼ਾਰਿਆਂ ਵਿਚ ਆਪਣਾ ਸਮਰਥਨ ਦਿੱਤਾ ਹੈ।
ਇਸ ਸੂਚੀ ਵਿਚ ਸ਼ਿਬਾਨੀ ਦਾਂਡੇਕਰ ਦਾ ਨਾਮ ਵੀ ਸਾਹਮਣੇ ਆਇਆ ਹੈ। ਅਦਾਕਾਰਾ ਨੇ ਇੰਸਟਾ ਸਟੋਰੀ 'ਤੇ ਰਿਹਾਨਾ ਦਾ ਉਹ ਟਵੀਟ ਸ਼ੇਅਰ ਕਰਦਿਆਂ ਲਿਖਿਆ ਹੈ THIS। ਇਸ ਪ੍ਰਤੀਕਿਰਿਆ ਵਿਚ ਉਹਨਾਂ ਦਾ ਗੁੱਸਾ ਸਾਫ ਸਮਝਿਆ ਜਾ ਸਕਦਾ ਹੈ।
ਟੀਵੀ ਸਟਾਰ ਸ਼ਰੁਤੀ ਸੇਠ ਨੇ ਵੀ ਰਿਹਾਨਾ ਦੇ ਟਵੀਟ 'ਤੇ ਪ੍ਰਤੀਕਰਮ ਦਿੱਤਾ ਹੈ। ਉਹਨਾਂ ਦੀਆਂ ਨਜ਼ਰਾਂ ਵਿਚ ਜਿਹੜਾ ਕੰਮ ਹੁਣ ਤੱਕ ਨਹੀਂ ਹੋ ਰਿਹਾ ਸੀ, ਹੁਣ ਉਹਨਂ ਦੇ ਟਵੀਟ ਦੇ ਬਾਅਦ ਉਹ ਸ਼ੁਰੂ ਹੋ ਗਿਆ ਹੈ। ਉਹਨਾਂ ਦੀਆਂ ਨਜ਼ਰਾਂ ਵਿਚ ਹੁਣ ਕਿਸਾਨ ਅੰਦੋਲਨ 'ਤੇ ਫਿਰ ਚਰਚਾ ਸ਼ੁਰੂ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਕਿਸਾਨ ਅੰਦੋਲਨ ਦੇ ਸਮਰਥਨ 'ਚ ਬੋਲੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ
ਟੀਵੀ ਅਦਾਕਾਰ ਨੁਕਲ ਮੇਹਤਾ ਨੇ ਸਿੱਧੇ-ਸਿੱਧੇ ਨਿਸ਼ਾਨਾ ਵਿੰਨ੍ਹਿਆ ਹੈ। ਉਹਨਾਂ ਨੇ ਇਸ ਗੱਲ 'ਤੇ ਹੈਰਾਨੀ ਜ਼ਾਹਰ ਕੀਤੀ ਹੈ ਕਿ ਹੁਣ ਤੱਕ ਰਿਹਾਨਾ ਦਾ ਟਵਿੱਟਰ ਹੈਂਡਲ ਸਸਪੈਂਡ ਕਿਉਂ ਨਹੀਂ ਕੀਤਾ ਗਿਆ। ਉੱਥੇ ਡਿਜ਼ਾਈਨਰ ਫਰਾਹ ਖਾਨ ਅਲੀ ਨੇ ਵੀ ਰਿਹਾਨਾ ਦੀ ਤਾਰੀਫ ਵਿਚ ਟਵੀਟ ਕੀਤਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕੈਨੇਡਾ ਦੇ ਕਈ ਸ਼ਹਿਰਾਂ 'ਚ ਮਿਲੇ ਯੂ. ਕੇ. 'ਚ ਫੈਲੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ
NEXT STORY