ਇੰਟਰਨੈਸ਼ਨਲ ਡੈਸਕ- ਵਾਸ਼ਿੰਗਟਨ ਦੇ ਮੇਅਰ ਅਹੁਦੇ ਦੀ ਦੌੜ ਵਿਚ ਸ਼ਾਮਲ ਸਾਈਬਰ ਸੁਰੱਖਿਆ ਮਾਹਿਰ ਰਿਨੀ ਸੰਪਤ ਨੂੰ ‘ਅਮਰੀਕਨ ਹਿੰਦੂ ਕੋਲੀਸ਼ਨ’ (ਏ. ਐਚ.ਸੀ.) ਨੇ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਵਿਚ ਪੈਦਾ ਹੋਈ ਸੰਪਤ ਆਮ ਸਮੱਸਿਆਵਾਂ ਨੂੰ ਦੂਰ ਕਰਨ ਅਤੇ ‘ਇਕ ਨਵੇਂ ਵਾਸ਼ਿੰਗਟਨ ਦੇ ਨਿਰਮਾਣ’ ਦੇ ਵਾਅਦੇ ਨਾਲ 16 ਜੂਨ ਨੂੰ ਹੋਣ ਵਾਲੀ ‘ਡੈਮੋਕਰੇਟਿਕ ਪ੍ਰਾਇਮਰੀ’ ਚੋਣ ਲਈ ਮੈਦਾਨ ਵਿਚ ਹੈ।
ਏ.ਐੱਚ.ਸੀ. ਨੇ ਵਾਸ਼ਿੰਗਟਨ ਦੇ ਇਸਕਾਨ ਮੰਦਰ ’ਚ ਸੰਪਤ ਦੇ ਸਮਰਥਨ ਵਿਚ ਇਕ ਮੀਟਿੰਗ ਕੀਤੀ। ਏ.ਐੱਚ.ਸੀ. ਮੈਰੀਲੈਂਡ ਦੇ ਕਾਰਜਕਾਰੀ ਨਿਰਦੇਸ਼ਕ ਅੰਕੁਰ ਮਿਸ਼ਰਾ ਨੇ ਕਿਹਾ, ‘‘ਅਸੀਂ ਹੁਣ ਸਿਰਫ਼ ਦਰਸ਼ਕ ਨਹੀਂ ਹਾਂ, ਸਗੋਂ ਸੰਗਠਿਤ ਅਤੇ ਇਕਜੁੱਟ ਹੋ ਕੇ ਇਕ ਤਾਕਤ ਬਣ ਚੁੱਕੇ ਹਾਂ, ਜੋ ਇਹ ਯਕੀਨੀ ਬਣਾ ਰਹੀ ਹੈ ਕਿ ਸਾਡੀਆਂ ਕਦਰਾਂ-ਕੀਮਤਾਂ ਅਤੇ ਸਾਡੇ ਪਰਿਵਾਰਾਂ ਨੂੰ ਸਥਾਨਕ ਸ਼ਾਸਨ ਦੇ ਸਰਵਉੱਚ ਪੱਧਰ ’ਤੇ ਪ੍ਰਤੀਨਿਧਤਾ ਮਿਲੇ। ਰਿਨੀ ਦੀ ਉਮੀਦਵਾਰੀ ਇਕ ਇਤਿਹਾਸਕ ਸ਼ੁਰੂਆਤ ਹੈ ਪਰ ਸਾਡੀ ਇਕਜੁੱਟਤਾ ਹੀ ਇਸ ਨੂੰ ਇਕ ਸਥਾਈ ਅੰਦੋਲਨ ਵਿਚ ਬਦਲੇਗੀ।” ਇਸ ਮੀਟਿੰਗ ਵਿਚ ਭਾਈਚਾਰਕ ਆਗੂ ਸ਼੍ਰੀਨਿਵਾਸ ਤਾਤੀਪਾਮੁਲਾ, ਲਕਸ਼ਮੀ ਤਲੰਕੀ, ਮਹਿੰਦਰ ਸਾਪਾ ਅਤੇ ਚਿਤਰੰਜਨ ਨਾਥ ਵੀ ਮੌਜੂਦ ਸਨ।
ਇਰਾਨੀ ਤੇਲ ਕਾਰਨ ਹੁਣ ਚੀਨ ਦੇ ਪਿੱਛੇ ਪੈ ਗਿਆ ਅਮਰੀਕਾ ! ਦੇ'ਤੀ 100 ਫ਼ੀਸਦੀ ਟੈਰਿਫ਼ ਦੀ ਧਮਕੀ
NEXT STORY