ਕਾਬੁਲ- ਅਫਗਾਨਿਸਤਾਨ ਦੇ ਹੇਲਮੰਦ ਸੂਬੇ ਵਿਚ ਐਤਵਾਰ ਨੂੰ ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿਚ ਇਕ ਜਨਾਨੀ ਤੇ ਦੋ ਬੱਚਿਆਂ ਸਣੇ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਕਿਸੇ ਨੇ ਵੀ ਅਜੇ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।
ਹੇਲਮੰਦ ਸੂਬੇ ਦੇ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਕਿਹਾ ਕਿ ਧਮਾਕਾ ਵਾਸ਼ੇਰ ਜ਼ਿਲੇ ਵਿਚ ਹੋਇਆ। ਇਸ ਦੌਰਾਨ ਵਾਹਨ ਵਿਚ ਸਵਾਰ ਇਕ ਹੋਰ ਜਨਾਨੀ ਵੀ ਜ਼ਖਮੀ ਹੋ ਗਈ। ਹਾਲਾਂਕਿ ਉਨ੍ਹਾਂ ਨੇ ਜਨਾਨੀ ਦੀ ਹਾਲਤ ਤੇ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਕੀ ਉਹ ਵੀ ਪਰਿਵਾਰ ਦੀ ਮੈਂਬਰ ਸੀ। ਜਵਾਕ ਨੇ ਹਮਲੇ ਦੇ ਲਈ ਤਾਲਿਬਾਨ ਦੇ ਅੱਤਵਾਦੀਆਂ ਨੂੰ ਜ਼ਿੰਮੇਦਾਰ ਦੱਸਿਆ ਹੈ। ਅਫਗਾਨਿਸਤਾਨ ਵਿਚ ਹਾਲ ਹੀ ਵਿਚ ਹਿੰਸਾ ਵਿਚ ਵਾਧਾ ਦੇਖਿਆ ਗਿਆ ਹੈ। ਵਧੇਰੇ ਹਮਲਿਆਂ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਦੇ ਸਮੂਹ ਨਾਲ ਜੁੜੇ ਸਥਾਨਕ ਸਮੂਹਾਂ ਨੇ ਲਈ ਹੈ, ਜੋ ਤਾਲਿਬਾਨ ਤੇ ਅਫਗਾਨਿਸਤਾਨ ਸਰਕਾਰ ਦੋਵਾਂ ਨਾਲ ਲੜ ਰਿਹਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦੇਸ਼ ਵਿਚ ਮਨੁੱਖੀ ਅਧਿਕਾਰ ਕਮਿਸ਼ਨ ਦੇ ਦੋ ਕਰਮਚਾਰੀਆਂ ਦੀ ਮੌਤ ਹੋ ਗਈ ਸੀ ਜਦੋਂ ਉਨ੍ਹਾਂ ਦਾ ਵਾਹਨ ਰਾਜਧਾਨੀ ਕਾਬੁਲ ਵਿਚ ਸੜਕ ਕਿਨਾਰੇ ਰੱਖੇ ਬੰਬ ਨਾਲ ਟਕਰਾ ਗਿਆ ਸੀ। ਕਮਿਸ਼ਨ ਵਲੋਂ ਜਾਰੀ ਬਿਆਨ ਮੁਤਾਬਕ ਮ੍ਰਿਤਕਾਂ ਵਿਚ ਦਾਤਾ ਸੰਪਰਕ ਅਧਿਕਾਰੀ ਫਾਤਿਮਾ ਖਲੀਲ (24) ਤੇ ਵਾਹਨ ਚਾਲਕ ਜਾਵੇਦ ਫੌਲਾਦ (41) ਸ਼ਾਮਲ ਸਨ। ਇਸ ਹਮਲੇ ਦੀ ਕਿਸੇ ਨਾਲ ਜ਼ਿੰਮੇਦਾਰੀ ਨਹੀਂ ਲਈ ਹੈ।
ਚੀਨ ਨੇ ਵਿਵਾਦਤ ਹਾਂਗਕਾਂਗ ਸੁਰੱਖਿਆ ਬਿੱਲ ਦੀ ਸਮੀਖਿਆ ਕੀਤੀ ਸ਼ੁਰੂ
NEXT STORY