ਲੰਡਨ— ਅਭਿਨੇਤਾ ਰਾਬਰਟ ਡੀ ਨੀਰੋ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਸਲੀਅਤ 'ਚ ਜਾਤੀਵਾਦੀ ਤੇ ਵਾਈਟ ਸੁਪਰਮੈਸਟਿਸਟ ਇਨਸਾਨ ਹਨ। ਡੀ ਨੀਰੋ ਤੇ ਟਰੰਪ ਦੇ ਵਿਚਾਲੇ ਤਲਖੀ ਕਿਸੇ ਤੋਂ ਵੀ ਲੁਕੀ ਨਹੀਂ ਹੈ। ਅਭਿਨੇਤਾ ਨੇ ਹਾਲ ਹੀ 'ਚ ਇਕ ਪੱਤਰਕਾਰ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਮੈਂ ਬੁਣ ਬੁੱਢਾ ਹੋ ਗਿਆ ਹਾਂ ਤੇ ਜੋ ਕੁਝ ਵੀ ਹੋ ਰਿਹਾ ਹੈ ਉਸ ਨਾਲ ਦੁਖੀ ਹਾਂ। ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਰਾਸ਼ਟਰਪਤੀ ਬਣਿਆ ਦੇਖਦੇ ਹੋ ਤਾਂ ਮੈਨੂੰ ਲੱਗਿਆ, ਠੀਕ ਹੈ, ਦੇਖਦੇ ਹਾਂ ਕੀ ਕਰਨਗੇ, ਕੀ ਪਤਾ ਕੁਝ ਬਦਲਾਅ ਲਿਆਉਣ ਪਰੰਤੂ ਦਿਨੋਂ-ਦਿਨ ਬਦਤਰ ਹੁੰਦੇ ਜਾਂਦੇ ਹਨ।
ਡੀ ਨੀਰੋ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਅਸਲੀ ਜਾਤੀਵਾਦੀ ਹਨ। ਮੈਨੂੰ ਲੱਗਦਾ ਸੀ ਕਿ ਨਿਊਯਾਰਕ 'ਚ ਰਹਿਣ ਵਾਲੇ ਇਕ ਵਿਅਕਤੀ ਦੇ ਤੌਰ 'ਤੇ ਉਹ ਸ਼ਹਿਰ 'ਚ ਸਮੱਸਿਆਵਾਂ ਨੂੰ ਪਛਾਣਦੇ ਹੋਣਗੇ ਪਰ ਉਹ ਉਸ ਤੋਂ ਕਿਤੇ ਜ਼ਿਆਦਾ ਬੁਰੇ ਹਨ, ਜਿੰਨਾ ਮੈਂ ਸੋਚਿਆ ਸੀ। ਇਹ ਸ਼ਰਮਨਾਕ ਹੈ। ਇਹ ਇਸ ਦੇਸ਼ 'ਚ ਇਕ ਖਰਾਬ ਚੀਜ਼ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਟਰੰਪ ਨੂੰ ਵਾਈਟ ਸੁਪਰਮੈਸਟਿਸਟ ਕਹਿਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਨੂੰ ਫਾਸੀਵਾਦੀ ਮੰਨਦੇ ਹਨ ਤੇ ਉਨ੍ਹਾਂ ਦਾ ਸੁਪਰਮੈਸਟਿਸ ਉਸ ਤੋਂ ਬਾਅਦ ਆਉਂਦਾ ਹੈ।
NRI ਦਿਵਸ ’ਤੇ ਵਿਸ਼ੇਸ਼ : ਇਨ੍ਹਾਂ ਪੰਜਾਬੀਆਂ ਨੇ ਗੱਡੇ ਵਿਦੇਸ਼ਾਂ ’ਚ ਝੰਡੇ
NEXT STORY