ਗਜਨੀ— ਅਫਗਾਨਿਸਤਾਨ ਦੇ ਸ਼ਹਿਰ ਗਜਨੀ 'ਚ ਵੀਰਵਾਰ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੌਰੇ ਦੌਰਾਨ ਸ਼ਹਿਰ 'ਚ ਤਿੰਨ ਰਾਕੇਟ ਦਾਗੇ ਗਏ। ਅੱਤਵਾਦੀਆਂ ਨੇ ਸਪੱਸ਼ਟ ਤੌਰ 'ਤੇ ਆਪਣੀ ਤਾਕਤ ਦੇ ਪ੍ਰਦਰਸ਼ਨ ਦੇ ਇਰਾਦੇ ਨਾਲ ਇਹ ਹਮਲਾ ਕੀਤਾ। ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੂਬਾਈ ਉਪ ਪੁਲਸ ਪ੍ਰਮੁੱਖ ਰਮਜ਼ਾਨ ਅਲੀ ਮੋਹਸੇਨੀ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਸ ਹਮਲੇ ਤੋਂ ਕੁਝ ਸਮੇਂ ਪਹਿਲਾਂ ਸੂਬੇ ਦੀ ਰਾਜਧਾਨੀ 'ਤੇ ਅੱਤਵਾਦੀ ਸੰਗਠਨ ਨੇ ਹਮਲਾ ਕੀਤਾ ਸੀ। ਹਮਲੇ 'ਚ ਸੈਂਕੜੇ ਲੋਕ ਮਾਰੇ ਗਏ ਸਨ। ਇਨ੍ਹਾਂ 'ਚੋਂ ਇਕ ਰਾਕੇਟ ਗਜਨੀ ਦੇ ਗਵਰਨਰ ਦਫਤਰ ਤੋਂ ਕਰੀਬ 200 ਮੀਟਰ ਦੀ ਦੂਰੀ 'ਤੇ ਡਿੱਗਿਆ। ਜਿਥੇ ਰਾਸ਼ਟਰਪਤੀ ਗਨੀ ਸੁਰੱਖਿਆ ਅਧਿਕਾਰੀਆਂ, ਧਾਰਮਿਕ ਨੇਤਾਵਾਂ ਤੇ ਨਾਗਰਿਕ ਸੰਗਠਨਾਂ ਦੇ ਮੈਂਬਰਾਂ ਨਾਲ ਬੈਠਕ ਕਰ ਰਹੇ ਸਨ। ਫਿਲਹਾਲ ਰਾਸ਼ਟਰਪਤੀ ਦੇ ਬੁਲਾਰਾ ਹਾਰੂਨ ਚਖਨਸੁਰੀ ਨੇ ਘਟਨਾ ਨੂੰ ਮਹੱਤਵ ਨਹੀਂ ਦਿੱਤਾ।
ਉਨ੍ਹਾਂ ਕਿਹਾ, ''ਇਹ ਗਵਰਨਰ ਦਫਤਰ ਤੋਂ ਕਾਫੀ ਦੂਰ ਡਿੱਗਿਆ ਸੀ।'' ਹਮਲੇ ਸਮੇਂ ਚਖਨਸੁਰੀ ਰਾਸ਼ਟਰਪਤੀ ਦੇ ਨਾਲ ਹੀ ਸਨ ਤੇ ਉਨ੍ਹਾਂ ਨੇ ਇਨ੍ਹਾਂ 'ਚੋਂ ਇਕ ਰਾਕੇਟ ਦੀ ਆਵਾਜ਼ ਸੁਣੀ ਸੀ। ਉਨ੍ਹਾਂ ਦੱਸਿਆ ਕਿ ਰਾਕੇਟ ਸ਼ਹਿਰ ਦੇ ਬਾਹਰੀ ਇਲਾਕੇ 'ਚ ਡਿੱਗਿਆ ਸੀ। ਅਗਸਤ ਦੇ ਸ਼ੁਰੂ 'ਚ ਤਾਲਿਬਾਨ ਦੇ ਹਮਲੇ ਤੋਂ ਬਾਅਦ ਗਨੀ ਦੀ ਸ਼ਹਿਰ ਦੀ ਇਹ ਦੂਜੀ ਯਾਤਰੀ ਹੈ।
ਮਾਲੀ ਬੰਬ ਧਮਾਕੇ 'ਚ 7 ਫੌਜੀਆਂ ਸਣੇ 1 ਨਾਗਰਿਕ ਦੀ ਮੌਤ
NEXT STORY