ਰੋਮ (ਕੈਂਥ)— ਇਟਲੀ ਦੀ ਰਾਜਧਾਨੀ ਰੋਮ ਵਿਖੇ ਸਥਿਤ ਸੈਂਟ ਪੀਟਰ ਨੇੜੇ ਸਥਿਤ ਇਕ ਚਰਚ ਵਿਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੈਸਿਆਂ ਨਾਲ ਭਰਿਆ ਬੈਗ ਛੱਡਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ 36000 ਯੂਰੋ ਨਾਲ ਭਰੇ ਇਸ ਬੈਗ ਨੂੰ ਚਰਚ ਵਿਚ ਪ੍ਰਭੂ ਨਾਲ ਗੱਲ ਕਰਨ ਵਾਲੇ ਵਿਸ਼ੇਸ਼ ਕਮਰੇ 'ਚ ਕੋਈ ਅਣਪਛਾਤਾ ਸੇਵਾਦਾਰ ਪਾਦਰੀ ਦੀ ਕੁਰਸੀ ਹੇਠਾਂ ਛੱਡ ਗਿਆ ਹੈ। ਜਿਸ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਆਖੀਰ ਇੰਨੀ ਵੱਡੀ ਰਕਮ ਕੌਣ ਛੱਡ ਗਿਆ ਹੈ। ਸਾਂਤਾ ਮਰੀਆ ਪਾਦਰੀ ਨੇ ਇਸ ਹੈਰਾਨੀਜਨਕ ਸੇਵਾ ਉਪੱਰ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇੰਨੀ ਵੱਡੀ ਰਕਮ ਦਾਨ ਕਰਨ ਵਾਲਾ ਸਖ਼ਸ ਜਾਂ ਤਾਂ ਕੋਈ ਬਹੁਤ ਵੱਡਾ ਪ੍ਰਭੂ ਦਾ ਸੇਵਕ ਜਾਂ ਵੱਡਾ ਪਾਪੀ ਹੋ ਸਕਦਾ ਹੈ। ਇਸ ਰਕਮ ਨੂੰ ਨਿਸ਼ਕਾਮੀ ਤੌਰ 'ਤੇ ਚਰਚ ਵਿਚ ਛੱਡਣ ਵਾਲਾ ਸਖ਼ਸ਼ ਪੁੰਨੀ ਹੈ ਜਾਂ ਪਾਪੀ, ਇਹ ਤਾਂ ਹਾਲੇ ਤੱਕ ਰਹੱਸ ਬਣਿਆ ਹੋਇਆ ਹੈ ਪਰ ਇਸ ਘਟਨਾ ਦੀ ਪੂਰੇ ਰੋਮ ਵਿਚ ਚਰਚਾ ਹੈ।
25 ਸਾਲਾ ਨੌਜਵਾਨ ਦੂਜਿਆਂ ਨੂੰ ਕਰਨਾ ਚਾਹੁੰਦਾ ਸੀ HIV ਪੀੜਤ, ਮਿਲੀ 50 ਸਾਲ ਦੀ ਸਜ਼ਾ
NEXT STORY