ਇਟਲੀ, (ਸਾਬੀ ਚੀਨੀਆ)- ਈਸਾਈ ਧਰਮ ਦੇ ਇਤਿਹਾਸਿਕ ਘਰ ਰੋਮ ਤੋਂ ਸਿੱਖੀ ਦਾ ਧੁਰਾ ਅੰਮ੍ਰਿਤਸਰ ਲਈ ਇਤਿਹਾਸ ਵਿਚ ਪਹਿਲੀ ਵਾਰੀ ਕੋਈ ਸਿੱਧੀ ਫਲਾਈਟ ਬੀਤੇ ਬੁੱਧਵਾਰ ਸ੍ਰੀ ਗੁਰੂ ਰਾਮਦਾਸ ਇੰਟਰ ਨੈਸ਼ਨਲ ਹਵਾਈ ਅੱਡੇ 'ਤੇ ਪੁੱਜੀ। ਇਸ ਮੌਕੇ ਉਡਾਣ ਤੋਂ ਪਹਿਲਾਂ ਰੋਮ
ਦੇ ਕੌਮਾਂਤਰੀ ਹਵਾਈ ਅੱਡੇ 'ਤੇ ਪ੍ਰੈੱਸ ਨਾਲ ਗੱਲ ਕਰਦਿਆਂ ਯਾਤਰੀਆਂ ਨੇ ਦੱਸਿਆ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਰੋਮ ਤੋਂ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਜਾ ਰਹੀ ਹੈ।
ਤਾਜ ਮਹਿਲ ਟ੍ਰੈਵਲਜ਼ ਦੇ ਚੈਅਰਮੈਨ ਆਰ. ਕੇ. ਸੈਣੀ , ਸ੍ਰੀ ਗੁਰਵਿੰਦਰ ਕੁਮਾਰ ਬਿੱਟੂ ਨੇ ਦੱਸਿਆ ਕਿ ਉਹ ਪਿਛਲੇ 30 ਸਾਲ ਤੋਂ ਇਟਲੀ ਰਹਿ ਰਹੇ ਹਨ ਪਰ ਭਾਰਤ ਜਾਣ ਨੂੰ ਦਿੱਲੀ ਤੱਕ ਵੀ ਬਹੁਤ ਘੱਟ ਸਿੱਧੀਆਂ ਫਲਾਈਟਾਂ ਜਾਂਦੀਆਂ ਸਨ। ਰੋਮ ਤੋਂ ਜਾਣ ਵਾਲੀਆਂ ਫਲਾਈਟਾਂ ਵਿਚ ਸਕ੍ਰੀਨ ਬੋਰਡ 'ਤੇ ਅੰਮ੍ਰਿਤਸਰ ਦਾ ਨਾਂ ਲਿਖਿਆ ਹੋਣਾ ਇਕ ਇਤਿਹਾਸਿਕ ਪਲ ਹੈ, ਜਿਸ ਨੂੰ ਵੇਖ ਕੇ ਪੁਰਾਣੇ ਬਜ਼ੁਰਗ ਭਾਵੁਕ ਵੀ ਹੋਏ।

ਉਨ੍ਹਾਂ ਦਾ ਕਹਿਣਾ ਸੀ ਉਹ ਤਾਂ ਦਿੱਲੀ ਜਾਣ ਨੂੰ ਤਰਸਦੇ ਹੁੰਦੇ ਸਨ ਤੇ ਅੱਜ ਸਿੱਧੀ ਫਲਾਈਟ ਰਾਹੀਂ ਅੰਮ੍ਰਿਤਸਰ ਜਾਣਾ ਕਿਸੇ ਸੁਪਨੇ ਤੋਂ ਘੱਟ ਨਹੀਂ। ਇਸ ਮੌਕੇ ਮੌਜੂਦ ਵਿਸ਼ਵ ਪ੍ਰਸਿੱਧ ਕਵੀਸ਼ੀਰ ਅਤੇ ਉੱਘੇ ਸਮਾਜ ਸੇਵੀ ਅਜੀਤ ਸਿੰਘ ਥਿੰਦ ਨੇ ਦੱਸਿਆ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ। ਅਕਸਰ ਭਾਰਤ ਜਾਣ ਲੱਗੇ ਪੰਜਾਬੀ ਯਾਤਰੀਆਂ ਨੂੰ ਅਰਬ ਦੇਸ਼ਾਂ ਵਿਚੋਂ ਰੁਕ ਕੇ ਜਾਣਾ ਪੈਂਦਾ ਸੀ । ਰੋਮ ਹਵਾਈ ਅੱਡੇ ਉੱਤੇ ਲੱਗੇ ਸਕਰੀਨ ਬੋਰਡ ਰੋਮ ਤੋਂ ਅੰਮ੍ਰਿਤਸਰ ਦੀ ਫੋਟੋ ਸ਼ੋਸ਼ਲ ਮੀਡੀਏ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਕੈਨੇਡਾ : ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਤੋੜਨ ਵਾਲੇ 3 ਰੈਸਟੋਰੈਂਟ ਕੀਤੇ ਗਏ ਬੰਦ
NEXT STORY