ਕਰਾਚੀ (ਰਾਇਟਰ) : 3 ਸਾਲ ਬਾਅਦ ਇੱਕ ਵਾਰ ਫਿਰ ਮੀਡੀਆ 'ਚ ਭਾਰਤ ਦੇ ਮੋਸਟ ਵਾਂਟੇਡ ਦਾਊਦ ਇਬਰਾਹਿਮ ਦੇ ਮਰਨ ਦੀਆਂ ਅਟਕਲਾਂ ਚੋਟੀ 'ਤੇ ਹਨ। ਸੂਤਰਾਂ ਦੇ ਹਵਾਲੇ ਤੋਂ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਪੀੜਤ ਹੋਣ ਤੋਂ ਬਾਅਦ ਦਾਊਦ ਅਤੇ ਉਸਦੀ ਪਤਨੀ ਮਹਜ਼ਬੀਨ ਉਰਫ ਜ਼ੁਬੀਨਾ ਜ਼ਰੀਨ ਨੂੰ ਕਰਾਚੀ ਮਿਲਟਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਉਥੇ ਹੀ ਉਸ ਦੀ ਮੌਤ ਹੋ ਗਈ। ਇਸ ਕਥਿਤ ਰਿਪੋਰਟ ਦੀ ਕਿਤੋਂ ਵੀ ਕੋਈ ਪੁਸ਼ਟੀ ਨਹੀਂ ਹੋਈ ਹੈ ਅਤੇ ਹੋਣ ਦੀ ਉਮੀਦ ਵੀ ਘੱਟ ਹੈ। ਉਂਝ, ਦਾਊਦ ਦੇ ਛੋਟੇ ਭਰਾ ਅਨੀਸ ਨੇ ਸ਼ੁੱਕਰਵਾਰ ਨੂੰ ਹੀ ਦਾਊਦ ਦੇ ਕੋਰੋਨਾ ਪੀੜਤ ਹੋਣ ਦੀਆਂ ਮੀਡੀਆ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਸੀ।
ਅਜਿਹਾ ਨਹੀਂ ਹੈ ਕਿ ਦਾਊਦ ਇਬਰਾਹਿਮ ਦੇ ਮਰਨ ਦੀਆਂ ਅਟਕਲਾਂ ਪਹਿਲੀ ਵਾਰ ਆਈਆਂ ਹਨ। 3 ਸਾਲ ਪਹਿਲਾਂ ਭਾਵ 2017 'ਚ ਵੀ ਅਪ੍ਰੈਲ ਮਹੀਨੇ 'ਚ ਦਾਊਦ ਦੀ ਮੌਤ ਨੂੰ ਲੈ ਕੇ ਅਜਿਹੀ ਹੀ ਤੇਜ਼ ਅਫਵਾਹ ਸੀ। ਖਬਰ ਫੈਲੀ ਸੀ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਾਊਦ ਦੀ ਮੌਤ ਹੋ ਗਈ। ਹਾਲਾਂਕਿ, ਮੁੰਬਈ ਪੁਲਸ ਅਤੇ ਬਾਅਦ 'ਚ ਦਾਊਦ ਦੇ ਭਰਾ ਛੋਟਾ ਸ਼ਕੀਲ ਨੇ ਇਨ੍ਹਾਂ ਅਟਕਲਾਂ ਨੂੰ ਖਾਰਿਜ ਕਰ ਦਿੱਤਾ ਸੀ।
ਸੜਕ 'ਤੇ 'ਨਿਊਡ ਫੋਟੋਸ਼ੂਟ' ਕਰਵਾ ਰਹੀ ਮਾਡਲ ਦਾ ਪੁਲਸ ਨੇ ਕੱਟਿਆ ਸਿਰਫ ਮਾਸਕ ਦਾ ਚਲਾਨ!
NEXT STORY