ਮਾਸਕੋ (ਵਾਰਤਾ)- ਰੂਸ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 39,160 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 8,873,655 ਹੋ ਗਈ ਹੈ। ਸੰਘੀ ਪ੍ਰਤੀਕਿਰਿਆ ਕੇਂਦਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰ ਨੇ ਕਿਹਾ, ਸੋਮਵਾਰ ਨੂੰ ਰੂਸ ਦੇ 85 ਖੇਤਰਾਂ ਤੋਂ ਕੋਰੋਨਾ ਵਾਇਰਸ ਦੇ 39,160 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 3,200 ਕੇਸ (8.2 ਪ੍ਰਤੀਸ਼ਤ) ਲੱਛਣ ਰਹਿਤ ਸਨ। ਇਸ ਦੌਰਾਨ ਸਰਗਰਮ ਮਾਮਲਿਆਂ ਦੀ ਦਰ 0.44 ਪ੍ਰਤੀਸ਼ਤ ਹੋ ਗਈ।
ਮਾਸਕੋ ਵਿਚ ਸਭ ਤੋਂ ਵੱਧ 5,287 ਪੀੜਤਾਂ ਦੀ ਪੁਸ਼ਟੀ ਹੋਈ, ਜੋ ਇਕ ਦਿਨ ਪਹਿਲਾਂ 4,982 ਸੀ। ਇਸ ਤੋਂ ਬਾਅਦ ਦੂਜੇ ਨੰਬਰ 'ਤੇ 2,818 ਮਾਮਲਿਆਂ ਨਾਲ ਮਾਸਕੋ ਸੂਬਾ ਰਿਹਾ, ਜਿੱਥੇ ਇਸ ਤੋਂ ਇਕ ਦਿਨ ਪਹਿਲਾਂ ਮਾਮਲਿਆਂ ਦੀ ਗਿਣਤੀ 3,429 ਸੀ। ਸੇਂਟ ਪੀਟਰਸਬਰਗ 2,680 ਪੀੜਤਾਂ ਨਾਲ ਤੀਜੇ ਸਥਾਨ 'ਤੇ ਰਿਹਾ। ਇੱਥੇ ਇਸ ਤੋਂ ਇਕ ਦਿਨ ਪਹਿਲਾਂ ਇਹ ਅੰਕੜਾ 2,597 ਸੀ। ਪ੍ਰਤੀਕਿਆ ਕੇਂਦਰ ਨੇ ਕਿਹਾ ਕਿ ਇਸ ਦੌਰਾਨ 1,211 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਦੇਸ਼ ਵਿਚ ਕੁੱਲ ਮੌਤਾਂ ਦੀ ਗਿਣਤੀ 249,215 ਹੋ ਗਈ ਹੈ। ਰੂਸ 'ਚ ਪਿਛਲੇ 24 ਘੰਟਿਆਂ 'ਚ 32,036 ਕੋਰੋਨਾ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ, ਜਿਨ੍ਹਾਂ ਸਮੇਤ ਹੁਣ ਤੱਕ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 7,619,596 ਤੱਕ ਪਹੁੰਚ ਗਈ ਹੈ।
ਇਸਲਾਮਾਬਾਦ ’ਚ ਬਣੇਗਾ ਪਹਿਲਾ ਹਿੰਦੂ ਮੰਦਰ, ਪਾਕਿ ਅਧਿਕਾਰੀਆਂ ਨੇ ਬਹਾਲ ਕੀਤੀ ਪਲਾਟ ਦੀ ਅਲਾਟਮੈਂਟ
NEXT STORY