ਮਾਸਕੋ (ਵਾਰਤਾ)- ਰੂਸ ਵਿਚ ਕੋਰੋਨਾ ਵਾਇਰਸ ਦੇ ਮੁੜ ਉਭਰਨ ਦਰਮਿਆਨ ਪਿਛਲੇ 24 ਘੰਟਿਆਂ ਵਿਚ 38,058 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1,239 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕੁਝ ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਹੋਣ ਦੀਆਂ ਖ਼ਬਰਾਂ ਹਨ। ਰੂਸ ਦੇ ਫੈਡਰਲ ਟਾਸਕ ਸੈਂਟਰ ਅਨੁਸਾਰ ਕੋਰੋਨ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਉਪਾਵਾਂ ਦੇ ਹਿੱਸੇ ਵਜੋਂ ਜ਼ਿਆਦਾਤਰ ਖੇਤਰਾਂ ਵਿਚ ਕੰਮ ਦੇ ਸਥਾਨਾਂ ਨੂੰ ਇਕ ਹਫ਼ਤੇ ਲਈ ਬੰਦ ਕਰਨ ਦੇ ਕੁਝ ਦਿਨਾਂ ਬਾਅਦ ਹੀ ਬਿਮਾਰੀ ਤੋਂ ਰਿਕਾਰਡ ਰੋਜ਼ਾਨਾ ਮੌਤਾਂ ਹੋਈਆਂ ਹਨ।
ਨਵੇਂ ਮਾਮਲਿਆਂ ਦੇ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 87,64,713 ਹੋ ਗਈ ਹੈ, ਜਦੋਂ ਕਿ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 2,45,794 ਹੋ ਗਈ ਹੈ। ਇਸ ਦੌਰਾਨ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਸੰਸਦ ਨੂੰ ਦੱਸਿਆ ਕਿ ਦੇਸ਼ ਦੇ 12 ਖੇਤਰਾਂ ਦੇ ਬਹੁਤ ਸਾਰੇ ਹਸਪਤਾਲਾਂ ਵਿਚ 2 ਦਿਨ ਜਾਂ ਇਸ ਤੋਂ ਘੱਟ ਸਮੇਂ ਲਈ ਆਕਸੀਜਨ ਸਟਾਕ ਹੈ ਅਤੇ ਉਨ੍ਹਾਂ ਨੂੰ ਆਕਸੀਜਨ ਦੀ ਤੁਰੰਤ ਸਪਲਾਈ ਦੀ ਜ਼ਰੂਰਤ ਹੈ।
ਸਪੇਸਐਕਸ ਨੇ 4 ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਕੀਤਾ ਰਵਾਨਾ, ਬਣਿਆ ਇਹ ਰਿਕਾਰਡ
NEXT STORY