ਮਾਸਕੋ (ਬਿਊਰੋ): ਰੂਸ ਦੇ 34 ਸਾਲਾ ਇਵਾਨ ਸੈਕਿਨ ਨੇ 218 ਟਨ ਵਜ਼ਨੀ ਟਰੇਨ ਖਿੱਚ ਕੇ ਵਰਲਡ ਰਿਕਾਰਡ ਬਣਾ ਦਿੱਤਾ। ਉਹਨਾਂ ਨੇ ਇਹ ਟਰੇਨ ਵਲਾਦਿਵੋਸਤੋਕ ਸ਼ਹਿਰ ਵਿਚ ਖਿੱਚੀ। ਰੂਸ ਵਿਚ ਹਿਊਮਨ ਮਾਊਂਟੇਨ ਨਾਮ ਨਾਲ ਮਸ਼ਹੂਰ ਇਵਾਨ ਨੇ ਦੱਸਿਆ ਕਿ ਉਹ ਇਸ ਉਪਲਬਧੀ ਲਈ ਪਿਛਲੇ ਇਕ ਸਾਲ ਤੋਂ ਤਿਆਰੀ ਕਰ ਰਹੇ ਸਨ। ਉਹਨਾਂ ਨੇ ਇਹ ਟਰੇਨ ਆਪਣੀ ਹੋਣ ਵਾਲੀ ਪਤਨੀ ਨੂੰ ਪ੍ਰਭਾਵਿਤ ਕਰਨ ਲਈ ਖਿੱਚੀ। ਹੁਣ ਉਹਨਾਂ ਦਾ ਅਗਲਾ ਉਦੇਸ਼ 12 ਹਜ਼ਾਰ ਟਨ ਵਜ਼ਨੀ ਸ਼ਿੱਪ ਖਿੱਚਣ ਦਾ ਹੈ। ਰੂਸੀ ਮੀਡੀਆ ਮੁਤਾਬਕ ਦੁਨੀਆ ਵਿਚ ਪਹਿਲਾਂ ਵੀ ਰੇਲਵੇ ਇੰਜਣ, ਜਹਾਜ਼ ਅਤੇ ਹਵਾਈ ਜਹਾਜ਼ਾਂ ਨੂੰ ਖਿੱਚਿਆ ਗਿਆ ਪਰ ਇੰਨੇ ਭਾਰੀ ਵਜ਼ਨ ਨੂੰ ਮਾਸਪੇਸ਼ੀਆਂ ਦੀ ਸ਼ਕਤੀ ਨਾਲ ਖਿੱਚਣ ਵਾਲਾ ਇਹ ਪਹਿਲਾ ਮਾਮਲਾ ਹੈ।

ਇਸ ਤੋਂ ਪਹਿਲਾਂ ਮਲੇਸ਼ੀਆ ਦੇ ਕੁਆਲਾਲੰਪੁਰ ਰੇਲਵੇ ਸਟੇਸ਼ਨ 'ਤੇ ਅਕਤੂਬਰ 2003 ਨੂੰ ਵੇਲੁ ਰਥਕ੍ਰਿਸ਼ਨਨ ਨੇ ਦੰਦਾਂ ਨਾਲ 260.8 ਟਨ (574,964 ਪੌਂਡ) ਦੀਆਂ ਦੋ ਕੇ.ਟੀ.ਐੱਮ ਟਰੇਨਾਂ ਨੂੰ 4.4 ਮੀਟਰ (13 ਫੁੱਟ 9 ਇੰਚ) ਤੱਕ ਖਿੱਚ ਕੇ ਵਰਲਡ ਰਿਕਾਰਡ ਬਣਾਇਆ ਸੀ। ਇੱਧਰ ਭਾਰਤ ਵਿਚ ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿਚ ਰਹਿਣ ਵਾਲੇ ਬ੍ਰਹਮਚਾਰੀ ਆਸ਼ੀਸ਼ ਆਪਣੇ ਦੰਦਾਂ ਨਾਲ 65 ਟਨ ਵਜ਼ਨੀ ਰੇਲ ਇੰਜਣ ਖਿੱਚ ਚੁੱਕੇ ਹਨ। ਇਸ ਦੇ ਇਲਾਵਾ ਗਵਾਲੀਅਰ ਦੀ ਆਰਤੀ ਅਤੇ ਸਵਿਤਾ ਨੈਰੋਗੇਜ ਟਰੇਨ ਦਾ ਇੰਜਣ ਖਿੱਚ ਕੇ ਲਿਮਕਾ ਬੁੱਕ ਵਿਚ ਆਪਣਾ ਨਾਮ ਦਰਜ ਕਰਵਾ ਚੁੱਕੀਆਂ ਹਨ।
ਜਮੈਕਾ ਦੀ ਟੋਨੀ ਐੱਨ ਸਿੰਘ ਬਣੀ Miss World, ਭਾਰਤ ਦੀ ਸੁਮਨ ਰਹੀ ਤੀਜੇ ਸਥਾਨ ‘ਤੇ
NEXT STORY