ਕੀਵ (ਵਾਰਤਾ)-ਯੂਕ੍ਰੇਨ ਦੇ ਖਾਰਕੀਵ ’ਚ ਮੰਗਲਵਾਰ ਨੂੰ ਰੂਸੀ ਮਿਜ਼ਾਈਲ ਹਮਲੇ ’ਚ ਇਕ ਬੱਚੇ ਸਮੇਤ ਘੱਟੋ-ਘੱਟ 6 ਲੋਕ ਜ਼ਖ਼ਮੀ ਹੋ ਗਏ। ਦੇਸ਼ ਦੀ ਐਮਰਜੈਂਸੀ ਸੇਵਾ ਨੇ ਅੱਜ ਇਹ ਜਾਣਕਾਰੀ ਦਿੱਤੀ। ਯੂਕ੍ਰੇਨ ਦੇ ਵਿਦੇਸ਼ ਮੰਤਰਾਲੇ ਨੇ ਮਿਜ਼ਾਈਲ ਹਮਲੇ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ, ‘‘ਰੂਸ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਉਲੰਘਣਾ ਕਰਕੇ ਜੰਗ ਛੇੜ ਰਿਹਾ ਹੈ। ਜੰਗ ’ਚ ਆਮ ਨਾਗਰਿਕ ਮਾਰੇ ਜਾ ਰਹੇ ਹਨ ਅਤੇ ਬੁਨਿਆਦੀ ਢਾਂਚਾ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਨਿਸ਼ਾਨੇ ’ਤੇ ਯੂਕ੍ਰੇਨ ਦੇ ਵੱਡੇ ਸ਼ਹਿਰ ਹਨ, ਜਿਨ੍ਹਾਂ ’ਤੇ ਉਹ (ਰੂਸ) ਹੁਣ ਮਿਜ਼ਾਈਲਾਂ ਦਾਗ਼ ਰਿਹਾ ਹੈ। ਇਕ ਹੋਰ ਵੀਡੀਓ ’ਚ ਖਾਰਕੀਵ ਦੇ ਰੱਖਿਆ ਮੁਖੀ ਕੋਸਟੀਅਨਟਿਨ ਨੇਮੀਚੇਵ ਨੇ ਹਮਲੇ ਤੋਂ ਬਾਅਦ ਹੋਏ ਨੁਕਸਾਨ ਨੂੰ ਦਿਖਾਇਆ। ਦਿ ਗਾਰਜੀਅਨ ਦੇ ਮੁਤਾਬਕ ਇਸ ਵਿਚਾਲੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਲਾਹਕਾਰ ਮੈਖਾਇਲੋ ਪੋਡੋਲਿਕ ਨੇ ਕਿਹਾ ਕਿ ਰੂਸ ਜਾਣਬੁੱਝ ਕੇ ਯੂਕ੍ਰੇਨ ਦੇ ਲੋਕਾਂ ’ਚ ਦਹਿਸ਼ਤ ਪੈਦਾ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਕੀਵ ’ਚ ਭਾਰਤੀਆਂ ਸਿਰ ਮੰਡਰਾਉਣ ਲੱਗਾ ਜੰਗ ਦਾ ਖ਼ਤਰਾ, ਰੇਲ ਗੱਡੀ ’ਚ ਚੜ੍ਹਨ ਦੀ ਨਹੀਂ ਇਜਾਜ਼ਤ
ਇਸ ਲਈ ਉਹ ਰਿਹਾਇਸ਼ੀ ਖੇਤਰਾਂ ਤੇ ਬੁਨਿਆਦੀ ਢਾਂਚੇ ਸਮੇਤ ਸ਼ਹਿਰਾਂ ’ਤੇ ਗੋਲਾਬਾਰੀ ਕਰ ਰਿਹਾ ਹੈ । ਪੋਡੋਲੀਕ ਨੇ ਕਿਹਾ ਕਿ ਰੂਸ ਸਰਗਰਮੀ ਨਾਲ ਯੂਕ੍ਰੇਨ ਦੇ ਸ਼ਹਿਰਾਂ ’ਚ ਗੋਲਾਬਾਰੀ ਕਰ ਰਿਹਾ ਹੈ ਅਤੇ ਰਿਹਾਇਸ਼ੀ ਖੇਤਰਾਂ ਤੇ ਪ੍ਰਸ਼ਾਸਨਿਕ ਥਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਦਾ ਟੀਚਾ ਸਪੱਸ਼ਟ ਹੈ ਕਿ ਉਹ ਵੱਡੇ ਪੈਮਾਨੇ ’ਤੇ ਦਹਿਸ਼ਤ ਫੈਲਾਉਣ ਦੇ ਨਾਲ-ਨਾਲ ਨਾਗਰਿਕਾਂ ਨੂੰ ਮਾਰਨਾ ਚਾਹੁੰਦਾ ਹੈ। ਹਮਲੇ ਤੋਂ ਬਾਅਦ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਰੂਸ ਦੇ ਖ਼ਿਲਾਫ਼ ਹੋਰ ਅੰਤਰਰਾਸ਼ਟਰੀ ਪਾਬੰਦੀਆਂ ਦੀ ਮੰਗ ਕੀਤੀ।
ਯੂਕ੍ਰੇਨ ਲਈ ਵੋਡਾਫੋਨ ਸਣੇ ਇਨ੍ਹਾਂ ਕੰਪਨੀਆਂ ਨੇ ਕੀਤਾ ਫ੍ਰੀ ਕਾਲਿੰਗ ਦਾ ਐਲਾਨ, ਰੋਮਿੰਗ ਵੀ ਹੋਈ ਮੁਆਫ਼
NEXT STORY