ਮਾਸਕੋ (ਬਿਊਰੋ)— ਰੂਸ ਦੀ ਸੰਸਦ ਦੇ ਹੇਠਲੇ ਸਦਨ ਵਿਚ 21 ਅਗਸਤ ਤੋਂ ਰਿਟਾਇਰਮੈਂਟ ਦੀ ਉਮਰ ਨੂੰ ਵਧਾਉਣ ਵਾਲੇ ਬਿੱਲ 'ਤੇ ਕਾਰਵਾਈ ਸ਼ੁਰੂ ਹੋਵੇਗੀ। ਇਸ ਬਿੱਲ ਦੀ ਸੁਣਵਾਈ ਵਿਚ ਸਰਕਾਰ ਦੇ ਮੈਂਬਰਾਂ, ਰੂਸੀ ਖੇਤਰਾਂ ਤੇ ਗਣਰਾਜ ਦੇ ਵਿਧਾਨਕ ਅਤੇ ਕਾਰਜਕਾਰੀ ਅਧਿਕਾਰੀਆਂ ਦੇ ਪ੍ਰਤੀਨਿਧੀਆਂ, ਸਿਵਲ ਸੋਸਾਇਟੀ ਸੰਸਥਾਵਾਂ ਅਤੇ ਮਾਹਰਾਂ ਦੇ ਵੀ ਹਿੱਸਾ ਲੈਣ ਦੀ ਉਮੀਦ ਹੈ। ਭਾਵੇਂਕਿ ਇਸ ਬਿੱਲ ਦਾ ਪੂਰੇ ਦੇਸ਼ ਵਿਚ ਵਿਰੋਧ ਹੋ ਰਿਹਾ ਹੈ।
ਸਥਾਨਕ ਮੀਡੀਆ ਮੁਤਾਬਕ ਇਸ ਤੋਂ ਪਹਿਲਾਂ ਉੱਪਰੀ ਸਦਨ ਵਿਚ 19 ਜੁਲਾਈ ਨੂੰ ਇਹ ਸੁਧਾਰ ਬਿੱਲ ਪਾਸ ਕੀਤਾ ਜਾ ਚੁੱਕਾ ਹੈ। ਰੂਸ ਦੀ ਸਰਕਾਰ ਰਿਟਾਇਰਮੈਂਟ ਦੀ ਉਮਰ ਪੁਰਸ਼ਾਂ ਲਈ 60 ਸਾਲ ਤੋਂ ਵਧਾ ਕੇ 65 ਸਾਲ ਅਤੇ ਔਰਤਾਂ ਲਈ 55 ਸਾਲ ਤੋਂ ਵਧਾ ਕੇ 63 ਸਾਲ ਕਰਨਾ ਚਾਹੁੰਦੀ ਹੈ। ਪੁਰਸ਼ਾਂ ਦੀ ਰਿਟਾਇਰਮੈਂਟ ਉਮਰ ਸਾਲ 2028 ਤੱਕ ਵਧਾਈ ਜਾਵੇਗੀ ਜਦਕਿ ਔਰਤਾਂ ਦੀ ਸਾਲ 2034 ਤੱਕ। ਅਸਲ ਵਿਚ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੀ ਅਰਥਵਿਵਸਥਾ ਦੇ ਵਿਕਾਸ ਨੂੰ ਵਧਾਵਾ ਦੇਣ ਲਈ ਪੈਨਸ਼ਨ ਸੁਧਾਰਾਂ ਦੀ ਲੋੜ ਹੈ। ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਜੇ ਰਿਟਾਇਰਮੈਂਟ ਉਮਰ ਵਧਾ ਦਿੱਤੀ ਜਾਂਦੀ ਹੈ ਤਾਂ ਰੂਸ ਦੇ ਹਰ ਨਾਗਰਿਕ ਤੋਂ 10 ਲੱਖ ਰੂਬਲ ਮਤਲਬ 16 ਹਜ਼ਾਰ ਡਾਲਰ ਵਾਧੂ ਵਸੂਲੇ ਜਾਣਗੇ। ਇਕ ਵਿਵਾਦ ਇਹ ਵੀ ਹੈ ਕਿ ਪੈਨਸ਼ਨ ਭੁਗਤਾਨ ਵਿਚ ਮਾਮੂਲੀ ਵਾਧਾ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ਵਿਚ ਔਸਤਨ 230 ਡਾਲਰ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ
ਦੋਸਤ ਦੀ ਹਮਾਇਤ 'ਚ ਨਿਤਰੇ ਇਮਰਾਨ, ਸਿੱਧੂ ਬਾਰੇ ਦਿੱਤਾ ਇਹ ਬਿਆਨ
NEXT STORY