ਇੰਟਰਨੈਸ਼ਨਲ ਡੈਸਕ-ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਹਾਲ ਹੀ 'ਚ ਯੂਕ੍ਰੇਨ 'ਤੇ ਰੂਸ ਦੀ ਫੌਜੀ ਕਾਰਵਾਈ ਦੇ ਮੱਦੇਨਜ਼ਰ ਕ੍ਰੈਮਲਿਨ ਸਮਰਥਿਤ ਮੀਡੀਆ 'ਤੇ ਰੋਕ ਲਗਾ ਦਿੱਤੀ ਸੀ। ਹੁਣ ਰੂਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਫੇਸਬੁੱਕ 'ਤੇ 'ਅੰਸ਼ਿਕ ਪਾਬੰਦੀ' ਲਾਉਣ ਦੀ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਰੂਸ-ਯੂਕ੍ਰੇਨ ਦੀ ਲੜਾਈ ਗੰਭੀਰ ਹੋ ਗਈ ਹੈ। ਰੂਸੀ ਫੌਜ ਵੱਲੋਂ ਯੂਕ੍ਰੇਨ 'ਤੇ ਕੀਤੇ ਗਏ ਹਮਲੇ 'ਚ ਕਈ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਰੂਸ ਦੇ ਹਮਲੇ ਨਾਲ ਹੁਣ ਤੱਕ 157 ਲੋਕ ਮਾਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : Russia-Ukraine War: ਰੂਸ ਨੇ ਵੀ ਲਿਆ ਬਦਲਾ, ਬ੍ਰਿਟਿਸ਼ ਉਡਾਣਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ
ਰੋਮਾਨੀਆ ਪਹੁੰਚਿਆ ਭਾਰਤੀ ਨਾਗਰਿਕਾਂ ਦਾ ਪਹਿਲਾ ਬੈਚ
ਯੂਕ੍ਰੇਨ 'ਚ ਫਸੇ ਭਾਰਤੀ ਨਾਗਰਿਕਾਂ ਦਾ ਪਹਿਲਾ ਬੈਚ ਸੁਸੇਆਵਾ ਸਰਹੱਦ ਕ੍ਰਾਸਿੰਗ ਦੇ ਰਸਤੇ ਰੋਮਾਨੀਆ ਪਹੁੰਚ ਗਿਆ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਹੁਣ ਸੁਸੇਆਵਾ 'ਚ ਸਾਡੀ ਟੀਮ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਬੁਖ਼ਾਰੈਸਟ ਲੈ ਕੇ ਜਾਵੇਗੀ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਏਗੀ Air India, ਬੁਖ਼ਾਰੈਸਟ ਲਈ ਅੱਜ ਰਾਤ ਰਵਾਨਾ ਹੋਣਗੀਆਂ 2 ਉਡਾਣਾਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
Russia-Ukraine War: ਰੂਸ ਨੇ ਵੀ ਲਿਆ ਬਦਲਾ, ਬ੍ਰਿਟਿਸ਼ ਉਡਾਣਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ
NEXT STORY