ਮਾਸਕੋ- ਚੀਨ ਵਿਚ ਕੋਰੋਨਾਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਰੂਸ ਨੇ ਚਾਰ ਫਰਵਰੀ ਯਾਨੀ ਮੰਗਲਵਾਰ ਤੋਂ ਚੀਨ ਦੇ ਰਸਤੇ ਆਪਣੇ ਹਵਾਈ ਅੱਡੇ 'ਤੇ ਵਿਦੇਸ਼ੀਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੇ ਗਏ ਹੁਕਮ ਮੁਤਾਬਕ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਸਿਰਫ ਸ਼ੇਪੇਮੇਤਯੇਵੋ ਹਵਾਈ ਅੱਡੇ 'ਤੇ ਦਾਖਲੇ ਦੀ ਆਗਿਆ ਹੋਵੇਗੀ।
ਸਰਕਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਰੂਸ ਦੇ ਆਵਾਜਾਈ ਮੰਤਰਾਲਾ ਨੇ ਸੰਘੀ ਸੁਰੱਖਿਆ ਸੇਵਾ, ਸੰਘੀ ਕਸਟਮ ਸਰਵਿਸ, ਸੰਘੀ ਉਪਭੋਗਤਾ ਸੁਰੱਖਿਆ ਤੇ ਕੱਲਿਆਣ ਸੇਵਾ ਨਾਲ ਮਿਲ ਕੇ ਚਾਰ ਫਰਵਰੀ ਸਵੇਰੇ ਤੜਕੇ ਤੋਂ ਵਿਦੇਸ਼ੀ ਨਾਗਰਿਕਾਂ ਦੇ ਚੀਨ ਰਸਤੇ ਆਪਣੇ ਹਵਾਈ ਅੱਡਿਆਂ 'ਤੇ ਦਾਖਲੇ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਯੂਰੇਸ਼ੀਅਨ ਆਰਥਿਕ ਸੰਘ ਦੇ ਮੈਂਬਰ ਦੇਸ਼ਾਂ ਦੇ ਨਾਗਰਿਕਾਂ ਦੇ ਨਾਲ-ਨਾਲ ਜਹਾਜ਼ ਦੇ ਚਾਲਕ ਦਲ, ਅਧਿਕਾਰਿਤ ਪ੍ਰਤੀਨਿਧੀ ਮੰਡਲ ਦੇ ਮੈਂਬਰ ਤੇ ਰੂਸ ਵਿਚ ਨਿਵਾਸ ਦੀ ਆਗਿਆ ਰੱਖਣ ਵਾਲੇ ਵਿਅਕਤੀਆਂ ਦੇ ਲਈ ਹਾਲਾਂਕਿ ਸ਼ੇਰੇਮੇਤਯੇਵੋ ਹਵਾਈ ਅੱਡੇ ਨੂੰ ਇਸ ਹੁਕਮ ਤੋਂ ਵੱਖ ਰੱਖਿਆ ਗਿਆ ਹੈ।
ਯੂ.ਏ.ਈ. ਨੇ ਚੀਨ ਆਉਣ-ਜਾਣ ਵਾਲੀਆਂ ਉਡਾਣਾਂ ਕੀਤੀਆਂ ਮੁੱਅਤਲ
NEXT STORY