ਮਾਸਕੋ (ਯੂਐਨਆਈ): ਰੂਸ ਨੇ ਕਿਹਾ ਕਿ ਰੂਸੀ ਹਵਾਈ ਰੱਖਿਆ ਬਲਾਂ ਨੇ ਬੁੱਧਵਾਰ ਰਾਤ ਨੂੰ ਬੇਲਗੋਰੋਡ ਅਤੇ ਕੁਰਸਕ ਖੇਤਰਾਂ ਵਿੱਚ 14 ਯੂਕ੍ਰੇਨੀ ਡਰੋਨਾਂ ਨੂੰ ਰੋਕਿਆ ਅਤੇ ਨਸ਼ਟ ਕਰ ਦਿੱਤਾ। ਰੂਸ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਬੀਤੀ ਰਾਤ ਦੌਰਾਨ ਕੀਵ ਸ਼ਾਸਨ ਨੇ ਰੂਸੀ ਖੇਤਰ 'ਤੇ ਮਨੁੱਖ ਰਹਿਤ ਜਹਾਜ਼ਾਂ ਦੀ ਵਰਤੋਂ ਕਰਕੇ ਅੱਤਵਾਦੀ ਹਮਲੇ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਰੋਕ ਦਿੱਤਾ ਗਿਆ।"
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀ ਸਰਹੱਦ 'ਤੇ 3 ਭਾਰਤੀਆਂ ਸਮੇਤ 4 ਲੋਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਢੰਗ ਨਾਲ US 'ਚ ਦਾਖਲ ਹੋਣ ਦਾ ਦੋਸ਼
ਡਿਊਟੀ 'ਤੇ ਮੌਜੂਦ ਹਵਾਈ ਰੱਖਿਆ ਪ੍ਰਣਾਲੀਆਂ ਨੇ ਬੇਲਗੋਰੋਡ ਖੇਤਰ 'ਚ (11 UAVs) ਅਤੇ ਕੁਸਕਰ ਖੇਤਰ 'ਚ (ਤਿੰਨ UAVs) ਨੂੰ ਰੋਕਿਆ ਅਤੇ ਨਸ਼ਟ ਕਰ ਦਿੱਤਾ।ਦੱਸਣਯੋਗ ਹੈ ਕਿ ਫਰਵਰੀ 2022 'ਚ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਵਿਚਕਾਰ ਜੰਗ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਉੱਤਰੀ ਕੋਰੀਆ ਦੇ ਕਿਮ ਨੇ ਅਭਿਆਸ ਦੌਰਾਨ ਚਲਾਇਆ ਨਵੀਂ ਕਿਸਮ ਦਾ 'ਟੈਂਕ'
NEXT STORY