ਕੀਵ (ਵਾਰਤਾ): ਰੂਸ ਨੇ ਯੂਕ੍ਰੇਨ ਦੇ ਓਖਤਿਰਕਾ ਵਿੱਚ ਤਿੰਨ ਵੈਕਯੂਮ ਬੰਬ ਸੁੱਟੇ ਹਨ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮਾਮਲਿਆਂ ਦੇ ਪਹਿਲੇ ਉਪ ਮੰਤਰੀ ਐਮਿਨ ਡਜ਼ੇਪਰ ਨੇ ਟਵੀਟ ਕੀਤਾ ਕਿ ਰੂਸ ਨੇ ਸੁਮਸਕਾ ਖੇਤਰ 'ਤੇ ਤਿੰਨ ਵੈਕਯੂਮ ਬੰਬ ਸੁੱਟੇ ਹਨ। ਉਨ੍ਹਾਂ ਨੇ ਕਿਹਾ ਕਿ ਵੈਕਯੂਮ ਬੰਬ ਥਰਮੋਬੈਰਿਕ ਹਥਿਆਰਾਂ ਦੇ ਅਧੀਨ ਆਉਂਦੇ ਹਨ ਜੋ ਕਿ ਜਨੇਵਾ ਕਨਵੈਨਸ਼ਨ ਤਹਿਤ ਪਾਬੰਦੀਸ਼ੁਦਾ ਹਨ।
ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ ਦੀ ਮਦਦ ਲਈ ਅੱਗੇ ਆਇਆ ਤਾਇਵਾਨ, ਭੇਜੀ 27 ਟਨ ਮੈਡੀਕਲ ਮਦਦ
ਯੂਕ੍ਰੇਨ ਦੀ ਰਾਜਦੂਤ ਓਕਸਾਨਾ ਮਾਕਾਰੋਵਾ ਨੇ ਇਹ ਦਾਅਵਾ ਕੀਤਾ ਹੈ। ਉਸ ਦੇ ਅਨੁਸਾਰ ਯੁੱਧ ਦੇ ਪੰਜਵੇਂ ਦਿਨ, ਰੂਸ ਨੇ ਸਾਰੇ ਨਿਯਮਾਂ ਨੂੰ ਤੋੜਿਆ ਅਤੇ ਪਾਬੰਦੀਸ਼ੁਦਾ ਵੈਕਯੂਮ ਬੰਬ ਦੀ ਵਰਤੋਂ ਕੀਤੀ। ਇਹ ਬੰਬ ਕਾਫੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਅਤੇ ਵੱਡੀ ਤਬਾਹੀ ਮਚਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਯੂਕ੍ਰੇਨ ਇਸਦਾ ਵਿਰੋਧ ਕਰੇਗਾ, ਅਸੀਂ ਆਪਣੇ ਘਰਾਂ ਦੀ ਰੱਖਿਆ ਕਰ ਰਹੇ ਹਾਂ, ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਅਸੀਂ ਥੱਕਾਂਗੇ ਨਹੀਂ, ਅਸੀਂ ਰੁਕਾਂਗੇ ਨਹੀਂ, ਅਸੀਂ ਆਤਮ ਸਮਰਪਣ ਨਹੀਂ ਕਰਾਂਗੇ। ਦਿ ਇੰਡੀਪੈਂਡੈਂਟ ਦੇ ਅਨੁਸਾਰ ਬੰਬ, ਜਿਸ ਨੂੰ ਥਰਮੋਬੈਰਿਕ ਹਥਿਆਰ ਜਾਂ ਐਰੋਸੋਲ ਬੰਬ ਵੀ ਕਿਹਾ ਜਾਂਦਾ ਹੈ, ਇੱਕ ਵੱਡਾ ਅਤੇ ਵਧੇਰੇ ਵਿਨਾਸ਼ਕਾਰੀ ਧਮਾਕਾ ਪੈਦਾ ਕਰਨ ਲਈ ਵਾਯੂਮੰਡਲ ਵਿੱਚੋਂ ਆਕਸੀਜਨ ਸੋਖ ਲੈਂਦਾ ਹੈ। ਓਖਤਿਰਕਾ ਵਿੱਚ ਇੱਕ ਫ਼ੌਜੀ ਅੱਡੇ 'ਤੇ ਰੂਸੀ ਤੋਪਖਾਨੇ ਦੇ ਹਮਲੇ ਤੋਂ ਬਾਅਦ ਉੱਥੇ 70 ਤੋਂ ਵੱਧ ਯੂਕ੍ਰੇਨੀ ਸੈਨਿਕ ਮਾਰੇ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ- ਹੁਣ ਨਿਊਜ਼ੀਲੈਂਡ ਨੇ ਵੀ ਯੂਕ੍ਰੇਨ ਨੂੰ ਦਿੱਤਾ ਸਮਰਥਨ, ਰੂਸ ਵਿਰੁੱਧ ਲਗਾਏਗਾ ਸਖ਼ਤ ਪਾਬੰਦੀਆਂ
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੰਗਲਾਦੇਸ਼ ਨੇ ਜ਼ਬਤ ਕੀਤੀਆਂ ਤਸਕਰੀ ਦੀਆਂ 1 ਕਰੋੜ ਤੋਂ ਵੱਧ ਚੀਨੀ ਸਿਗਰਟਾਂ
NEXT STORY