ਸਕੋ/ਨਵੀਂ ਦਿੱਲੀ (ਬਿਊਰੋ): ਪਿਛਲੇ 2 ਮਹੀਨੇ ਤੋਂ ਭਾਰਤ ਲਗਾਤਾਰ ਕੋਵਿਡ-19 ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਦੌਰਾਨ ਰੂਸ ਨੇ ਦੋਸਤੀ ਨਿਭਾਉਂਦੇ ਹੋਏ ਭਾਰਤ ਲਈ ਮੈਡੀਕਲ ਮਦਦ ਭੇਜੀ ਹੈ। ਇਕ ਵਾਰ ਫਿਰ ਰੂਸ ਨੇ ਭਾਰਤ ਦੀ ਮਦਦ ਲਈ ਐਮਰਜੈਂਸੀ ਦਵਾਈਆਂ ਦੀ ਬਹੁਤ ਵੱਡੀ ਖੇਪ ਭੇਜੀ ਹੈ।ਇਹਨਾਂ ਵਿਚ ਰੇਮਡੇਸਿਵਿਰ ਵੈਕਸੀਨ ਦੀ ਵੱਡੀ ਖੇਪ ਸ਼ਾਮਲ ਹੈ। ਇਸ ਦੇ ਨਾਲ ਹੀ ਰੂਸ ਨੇ ਕਈ ਹੋਰ ਐਮਰਜੈਂਸੀ ਮੈਡੀਕਲ ਦਵਾਈਆਂ ਭਾਰਤ ਭੇਜੀਆਂ ਹਨ। ਅੱਜ ਰੂਸ ਤੋਂ ਦਵਾਈਆਂ ਦੀ ਇਕ ਵੱਡੀ ਖੇਪ ਲੈਕੇ ਜਹਾਜ਼ ਭਾਰਤ ਪੁੱਜਿਆ ਹੈ।
ਰੂਸ ਨੇ ਨਿਭਾਈ ਦੋਸਤੀ
ਐਮਰਜੈਂਸੀ ਮੈਡੀਕਲ ਦਵਾਈਆਂ ਭਾਰਤ ਭੇਜਣ ਦੇ ਬਾਅਦ ਰੂਸ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਅਸੀਂ ਲਗਾਤਾਰ ਮਨੁੱਖੀ ਆਧਾਰ 'ਤੇ ਭਾਰਤ ਦੀ ਮਦਦ ਕਰਨ ਲਈ ਉਸ ਦੇ ਨਾਲ ਹਾਂ। ਰੂਸ ਸਿਰਫ ਮੈਡੀਕਲ ਮਦਦ ਹੀ ਨਹੀਂ ਸਗੋਂਗ ਲਬੋਲ ਪਲੇਟਫਾਰਮ 'ਤੇ ਭਾਰਤ ਦੇ ਨਾਲ ਖੜ੍ਹਾ ਹੈ। ਭਾਵੇਂ ਉਹ ਵਿਸ਼ਵ ਸਿਹਤ ਸੰਗਠਨ ਹੋਵੇ, ਜੀ-20 ਸੰਮੇਲਨ ਹੋਵੇ ਜਾਂ ਫਿਰ ਬ੍ਰਿਕਸ ਹੋਵੇ।'' ਭਾਰਤ ਵਿਚ ਰੂਸ ਦੇ ਡਿਪਟੀ ਰਾਜਦੂਤ ਰੋਮਨ ਬਬੁਸ਼ਿਕਨ ਨੇ ਕਿਹਾ ਕਿ ਸਪੁਤਨਿਕ 'ਲਾਈਟ ਵੈਕਸੀਨ' ਦਾ ਟ੍ਰਾਇਲ ਵੀ ਚੱਲ ਰਿਹਾ ਹੈ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਸਪੁਤਨਿਕ ਲਾਈਟ ਦੀ ਸਪਲਾਈ ਵੀ ਜਲਦੀ ਤੋਂ ਜਲਦੀ ਭਾਰਤ ਵਿਚ ਕਰ ਪਾਵਾਂਗੇ ਤਾਂ ਜੋ ਭਾਰਤ ਵਿਚ ਟੀਕਾਕਰਨ ਦੀ ਗਤੀ ਤੇਜ਼ ਹੋਵੇ। ਸਾਡੀ ਕੋਸ਼ਿਸ਼ ਹੈ ਕਿ ਭਾਰਤ ਵਿਚ ਵੀ ਸਪੁਤਨਿਕ ਲਾਈਟ ਦਾ ਉਤਪਾਦਨ ਹੋਵੇ ਕਿਉਂਕਿ ਵਿਸ਼ਵ ਵਿਚ ਸਭ ਤੋਂ ਵੱਡਾ ਵੈਕਸੀਨ ਉਤਪਾਦਕ ਦੇਸ਼ ਭਾਰਤ ਹੈ। ਖਾਸ ਕਰ ਕੇ ਜਦੋਂ ਸਮਾਂ ਘੱਟ ਹੋਵੇ ਤਾਂ ਅਸੀਂ ਭਾਰਤ ਵਿਚ ਵੈਕਸੀਨ ਉਤਪਾਦਨ ਵਧਾ ਕੇ ਤੇਜ਼ੀ ਨਾਲ ਟੀਕਾਕਰਨ ਕਰ ਸਕਦੇ ਹਾਂ।
ਸ਼ੈਡਿਊਲ ਮੁਤਾਬਕ ਹੋ ਰਹੀ ਸਪਲਾਈ
ਸਪੁਤਨਿਕ ਵੈਕਸੀਨ ਦੇ ਭਾਰਤ ਵਿਚ ਸਪਲਾਈ ਨੂੰ ਲੈ ਕੇ ਰੂਸੀ ਡਿਪਟੀ ਡਿਪਲੋਮੈਟ ਨੇ ਕਿਹਾ ਕਿ ਸਪੁਤਨਿਕ ਵੈਕਸੀਨ ਦੀ ਸਪਲਾਈ ਭਾਰਤ ਵਿਚ ਤੈਅ ਸ਼ਰਤਾਂ ਅਤੇ ਸ਼ੈਡਿਊਲ ਮੁਤਾਬਕ ਹੀ ਕੀਤੀ ਜਾ ਰਹੀ ਹੈ। ਸਾਨੂੰ ਕਈ ਹੋਰ ਭਾਰਤੀ ਕੰਪਨੀਆਂ ਤੋਂ ਸਪੁਤਨਿਕ ਵੈਕਸੀਨ ਨੂੰ ਲੈ ਕੇ ਆਰਡਰ ਬੇਨਤੀ ਮਿਲੀ ਹੈ। ਕਈ ਰਾਜ ਸਰਕਾਰਾਂ ਨੇ ਵੀ ਵੈਕਸੀਨ ਲਈ ਸਾਡੇ ਨਾਲ ਸੰਪਰਕ ਕੀਤਾ ਹੈ। ਅਸੀਂ ਸਾਰੇ ਆਰਡਰਾਂ 'ਤੇ ਬਹੁਤ ਸਾਵਧਾਨੀ ਨਾਲ ਧਿਆਨ ਦੇ ਰਹੇ ਹਾਂ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਸਰਕਾਰ ਨੇ ਰਾਜ ਸਰਕਾਰਾਂ ਨੂੰ ਵਿਦੇਸ਼ਾਂ ਤੋਂ ਵੈਕਸੀਨ ਖਰੀਦਣ ਲਈ ਛੋਟ ਦਿੱਤੀ ਹੋਈ ਹੈ।
ਉੱਥੇ ਰੂਸ ਵਿਚ ਭਾਰਤ ਦੇ ਰਾਜਦੂਤ ਡੀ ਬਾਲਾ ਵੇਂਕਟੇਸ਼ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਇਸੇ ਮਹੀਨੇ ਮਤਲਬ ਮਈ ਦੇ ਅਖੀਰ ਤੱਕ ਸਪੁਤਨਿਕ-ਵੀ ਦੀਆਂ 30 ਲੱਖ ਖੁਰਾਕਾਂ ਰੂਸ ਤੋਂ ਭਾਰਤ ਪਹੁੰਚ ਜਾਣਗੀਆਂ। ਉੱਥੇ ਜੂਨ ਵਿਚ ਖੁਰਾਕਾਂ ਦੀ ਗਿਣਤੀ ਹੋਰ ਵਧਾ ਦਿੱਤੀ ਜਾਵੇਗੀ।
ਭਾਰਤ ਨੂੰ ਮਿਲਣਗੀਆਂ ਸਪੁਤਨਿਕ ਵੈਕਸੀਨ ਦੀਆਂ 85 ਕਰੋੜ ਤੋਂ ਜ਼ਿਆਦਾ ਖੁਰਾਕਾਂ
ਉਹਨਾਂ ਨੇ ਕਿਹਾ ਕਿ ਭਾਰਤ ਵਿਚ ਸਪੁਤਨਿਕ ਦਾ ਉਤਪਾਦਨ ਤਿੰਨ ਫੇਜ਼ ਵਿਚ ਹੋਵੇਗਾ। ਸਭ ਤੋਂ ਪਹਿਲਾਂ ਰੂਸ ਤੋਂ ਤਿਆਰ ਕੁਝ ਵੈਕਸੀਨ ਭਾਰਤ ਭੇਜੀਆਂ ਜਾਣਗੀਆਂ ਜਿਸ ਦੀ ਸਪਲਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਦੂਜੇ ਪੜਾਅ ਵਿਚ ਆਰ.ਡੀ.ਆਈ.ਐੱਫ. ਵੱਡੀ ਗਿਣਤੀ ਵਿਚ ਵੈਕਸੀਨ ਭਾਰਤ ਭੇਜੇਗਾ। ਉਹ ਵਰਤੋਂ ਲਈ ਤਿਆਰ ਹੋਵੇਗੀ ਪਰ ਇਸ ਨੂੰ ਬੋਤਲਾਂ ਵਿਚ ਭਾਰਤ ਵਿਚ ਹੀ ਭਰਿਆ ਜਾਵੇਗਾ। ਤੀਜੇ ਪੜਾਅ ਵਿਚ ਰੂਸ ਭਾਰਤੀ ਕੰਪਨੀ ਨੂੰ ਤਕਨਾਲੋਜੀ ਦਾ ਟਰਾਂਸਫਰ ਕਰੇਗੀ ਜਿਸ ਬਾਅਦ ਇੱਥੇ ਮਤਲਬ ਭਾਰਤ ਵਿਚ ਹੀ ਇਸ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਰੇਯਾਨ ਸਿੰਘ ਨੇ ਭਾਰਤ ਦੀ ਮਦਦ ਲਈ ਇਕੱਠੇ ਕੀਤੇ 20867 ਪੌਂਡ
ਤਿੰਨੇ ਪੜਾਅ ਮਿਲਾ ਕੇ ਭਾਰਤ ਨੂੰ ਸਪੁਤਨਿਕ ਵੈਕਸੀਨ ਦੀਆਂ 85 ਕਰੋੜ ਤੋਂ ਜ਼ਿਆਦਾ ਖੁਰਾਕਾਂ ਮਿਲਣਗੀਆਂ। ਬਾਲਾ ਵੇਂਕਟੇਸ਼ ਵਰਮਾ ਨੇ ਕਿਹਾ ਹੈ ਕਿ ਮੌਜੂਦਾ ਯੋਜਨਾ ਮੁਤਾਬਕ ਫਾਇਨਲੀ ਭਾਰਤ ਵਿਚ 85 ਕਰੋੜ ਤੋਂ ਜ਼ਿਆਦਾ ਸਪੁਤਨਿਕ ਵੈਕਸੀਨ ਤਿਆਰ ਹੋਣਗੀਆਂ। ਮਤਲਬ ਦੁਨੀਆ ਵਿਚ ਸਪੁਤਨਿਕ ਦੀਆਂ 65-70 ਫੀਸਦੀ ਖੁਰਾਕਾਂ ਭਾਰਤ ਵਿਚ ਬਣਾਈਆਂ ਜਾਣਗੀਆਂ। ਵੇਂਕਟੇਸ਼ ਵਰਮਾ ਨੇ ਇਹ ਵੀ ਕਿਹਾ ਹੈ ਕਿ ਸਿੰਗਲ ਖੁਰਾਕ ਵਾਲੀ ਸਪੁਤਨਿਕ ਲਾਈਟ ਲਈ ਰੂਸ ਨੇ ਪ੍ਰਸਤਾਵ ਦਿੱਤਾ ਹੈ। ਭਾਰਤ ਵਿਚ ਹਾਲੇ ਇਸ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ।
ਨੋਟ- ਰੂਸ ਨੇ ਨਿਭਾਈ ਦੋਸਤੀ, ਭਾਰਤ ਨੂੰ ਭੇਜੀ ਐਮਰਜੈਂਸੀ ਦਵਾਈਆਂ ਦੀ ਵੱਡੀ ਖੇਪ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਉੱਘੇ ਸਿੱਖ ਆਗੂ ਸ: ਬੂਟਾ ਸਿੰਘ ਖੜੌਦ ਦੇ ਪਿਤਾ ਦੀ ਅੰਤਿਮ ਅਰਦਾਸ 29 ਮਈ ਨੂੰ
NEXT STORY