ਮਾਸਕੋ—ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਦੇ ਖਾਸ ਸੁਰੱਖਿਆ ਸੇਵਾ ਨੇ ਪਿਛਲੇ ਸਾਲ ਦੇਸ਼ 'ਚ ਐਕਟਿਵ ਸੈਂਕੜੇ ਜਾਸੂਸਾਂ ਅਤੇ ਖੁਫੀਆਂ ਖਿਲਾਫ ਕਾਰਵਾਈ ਕੀਤੀ। ਪੁਤਿਨ ਨੇ ਐੱਫ.ਐੱਸ.ਬੀ. ਸੁਰੱਖਿਆ ਸੇਵਾ ਦੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਿਦੇਸ਼ੀ ਖੁਫੀਆਂ ਏਜੰਸੀਆਂ ਰੂਸ 'ਚ ਆਪਣੀਆਂ ਗਤੀਵਿਧੀਆਂ ਵੱਧਾ ਰਹੀਆਂ ਹਨ। ਪੁਤਿਨ ਰਾਸ਼ਟਰਪਤੀ ਬਣਨ ਦੇ ਨਾਲ ਪਹਿਲੇ ਐੱਫ.ਐੱਸ.ਬੀ. ਦੀ ਹੀ ਅਗਵਾਈ ਕਰਦੇ ਸੀ। ਉਨ੍ਹਾਂ ਨੇ ਕਿਹਾ ਕਿ ਖਾਸ ਮੁਹਿੰਮ ਦੇ ਸਫਲ ਸੰਚਾਲਨ ਦੇ ਚੱਲਦੇ 129 ਜਾਸੂਸਾਂ ਅਤੇ 465 ਮੁਖਬਰਾਂ ਦੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਖੁਫੀਆਂ ਏਜੰਸੀਆਂ ਰੂਸ 'ਚ ਐਕਟੀਵਿਟੀ ਵਧਾਉਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਰਾਜਨੀਤਿਕ, ਆਰਥਿਕ,ਵਿਗਿਆਨਿਕ, ਉਦਯੋਗਿਕ ਸੂਚਨਾ ਤਕ ਪਹੁੰਚ ਬਣਾਉਣਾ ਚਾਹੁੰਦੀਆਂ ਹਨ।
ਦੁਬਈ 'ਚ ਭਾਰਤੀ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY