ਮਿਲਾਨ/ਇਟਲੀ (ਸਾਬੀ ਚੀਨੀਆ)- ਇੰਟਰਨੈਸ਼ਨਲ ਪੰਥਕ ਕਵੀਸ਼ਰ ਭਾਈ ਸੁਖਵਿੰਦਰ ਸਿੰਘ ਮੋਮੀ ਜੋ ਕਿ ਅੱਜ ਕੱਲ ਯੂਰਪ ਦੌਰੇ 'ਤੇ ਹਨ। ਉਹਨਾਂ ਦੁਆਰਾ ਬੀਤੇ ਦਿਨ ਗੁਰਦੁਆਰਾ ਸੰਗਤ ਸਭਾ ਤੇਰਾਨੋਵਾ ਆਰੇਸੋ ਵਿਖੇ ਹਫਤਾਵਰੀ ਦੀਵਾਨਾਂ ਵਿੱਚ ਹਾਜ਼ਰੀ ਭਰੀ ਗਈ। ਜਿਸ ਉਪਰੰਤ ਭਾਈ ਸੁਖਵਿੰਦਰ ਸਿੰਘ ਮੋਮੀ ਨੇ ਢਾਡੀ ਅਤੇ ਕਵੀਸ਼ਰੀ ਵਾਰਾਂ ਤੇ ਲਿਖੀ ਆਪਣੀ ਤੀਸਰੀ ਪੁਸਤਕ "ਮੋਮੀ ਸੱਧਰਾਂ" ਗੁਰਦੁਆਰਾ ਸੰਗਤ ਸਭਾ ਤੇਰਾਨੋਵਾ ਆਰੇਸੋ ਦੀ ਪ੍ਰਬੰਧਕ ਕਮੇਟੀ ਨੂੰ ਸਤਿਕਾਰ ਸਹਿਤ ਭੇਟ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-Canada ਦੇ ਸਾਬਕਾ PM ਜਸਟਿਨ ਟਰੂਡੋ ਦਾ ਚੱਲ ਰਿਹਾ ਚੱਕਰ! ਵੀਡੀਓ ਆਈ ਸਾਹਮਣੇ
ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਮੋਮੀ ਸਾਹਿਬ ਜਿੱਥੇ ਪ੍ਰਸਿੱਧ ਕਵੀਸ਼ਰ ਹਨ, ਉੱਥੇ ਵੱਖ-ਵੱਖ ਪੁਸਤਕਾਂ ਲਿਖ ਚੁੱਕੇ ਹਨ। ਉਹਨਾਂ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਕਿ ਭਾਈ ਸੁਖਵਿੰਦਰ ਸਿੰਘ ਮੋਮੀ ਦੀ ਕਲਮ ਨੂੰ ਹੋਰ ਵੀ ਬਖਸ਼ਣ, ਤਾਂ ਜੋ ਪੰਥ ਦੀ ਇਸੇ ਤਰਾਂ ਸੇਵਾ ਕਰਦੇ ਰਹਿਣ। ਇਸ ਮੌਕੇ ਅਵਤਾਰ ਸਿੰਘ ਦੂਲੋਵਾਲ, ਸੁਖਪ੍ਰੀਤ ਸਿੰਘ ਰਾਮੇ, ਹਰਪ੍ਰੀਤ ਸਿੰਘ ਜ਼ੀਰਾ, ਸੁਖਦੇਵ ਸਿੰਘ (ਸੁਖਾ ਗਿੱਲ), ਕੇਹਰ ਸਿੰਘ ਥਿੰਦ, ਨਰਿੰਦਰ ਸਿੰਘ ਥਿੰਦ, ਬਲਵਿੰਦਰ ਸਿੰਘ ਬੱਲੀ, ਸੁਹੱਪਣਦੀਪ ਸਿੰਘ, ਨਵਜਿੰਦਰ ਸਿੰਘ, ਗੁਰਨਾਮ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਯਾਦਗਾਰੀ ਹੋ ਨਿਬੜਿਆ ਮੇਲਾ ਬੇਲਾਰਟ ਦਾ (ਤਸਵੀਰਾਂ)
NEXT STORY