ਵੈੱਬ ਡੈਸਕ : ਰੂਸ ਵਿੱਚ ਕੁਦਰਤੀ ਆਫ਼ਤਾਂ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਕਾਮਚਟਕਾ ਪ੍ਰਾਇਦੀਪ ਅਤੇ ਕੁਰਿਲ ਟਾਪੂਆਂ ਵਿੱਚ ਰਿਕਾਰਡ 8.8 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਦਰਜ ਕੀਤਾ ਗਿਆ, ਜਦੋਂ ਕਿ ਵੀਰਵਾਰ ਨੂੰ ਕੁਰਿਲ ਟਾਪੂਆਂ 'ਚ 6.5 ਤੀਬਰਤਾ ਦਾ ਨਵਾਂ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (ਐੱਨਸੀਐੱਸ) ਦੇ ਅਨੁਸਾਰ, ਵੀਰਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ 10:57 ਵਜੇ ਆਇਆ। ਇਹ ਭੂਚਾਲ ਜ਼ਮੀਨ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ, ਜਿਸ ਕਾਰਨ ਇਹ ਝਟਕੇ ਹੋਰ ਵੀ ਖ਼ਤਰਨਾਕ ਸਾਬਤ ਹੋਏ।
ਬੁੱਧਵਾਰ ਨੂੰ ਆਏ 8.8 ਤੀਬਰਤਾ ਦੇ ਭੂਚਾਲ ਦੇ ਝਟਕੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਭੂਚਾਲਾਂ 'ਚੋਂ ਇੱਕ ਬਣ ਗਏ ਹਨ। ਇਸ ਤੋਂ ਬਾਅਦ, ਸੁਨਾਮੀ ਦੀਆਂ ਉੱਚੀਆਂ ਲਹਿਰਾਂ ਰੂਸ, ਜਾਪਾਨ, ਚੀਨ ਅਤੇ ਅਮਰੀਕਾ ਤੱਕ ਪਹੁੰਚੀਆਂ। ਇਨ੍ਹਾਂ ਲਹਿਰਾਂ ਦੀ ਉਚਾਈ ਰੂਸ ਵਿੱਚ ਲਗਭਗ 4 ਮੀਟਰ ਅਤੇ ਅਮਰੀਕਾ ਵਿੱਚ 1 ਮੀਟਰ ਦਰਜ ਕੀਤੀ ਗਈ। ਇੰਨਾ ਹੀ ਨਹੀਂ, ਕਾਮਚਟਕਾ ਪ੍ਰਾਇਦੀਪ 'ਤੇ ਭੂਚਾਲ ਤੋਂ ਕੁਝ ਘੰਟਿਆਂ ਬਾਅਦ ਕਲਿਊਚੇਵਸਕਾਇਆ ਸੋਪਕਾ ਨਾਮਕ ਇੱਕ ਸਰਗਰਮ ਜਵਾਲਾਮੁਖੀ ਵੀ ਫਟਿਆ। ਇਸ ਨੇ ਲਗਭਗ 3 ਕਿਲੋਮੀਟਰ ਦੀ ਉਚਾਈ ਤੱਕ ਸੁਆਹ ਦਾ ਗੁਬਾਰ ਛੱਡਿਆ। ਰੂਸੀ ਅਕੈਡਮੀ ਆਫ਼ ਸਾਇੰਸਜ਼ ਦੇ ਅਨੁਸਾਰ, ਇਸ ਜਵਾਲਾਮੁਖੀ 'ਚ ਪਿਛਲੇ ਕਈ ਦਿਨਾਂ ਤੋਂ ਗਤੀਵਿਧੀਆਂ ਵੇਖੀਆਂ ਜਾ ਰਹੀਆਂ ਸਨ।
ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਦੇ ਅਨੁਸਾਰ, ਮੁੱਖ ਝਟਕੇ ਤੋਂ ਬਾਅਦ ਪਿਛਲੇ 24 ਘੰਟਿਆਂ ਵਿੱਚ ਇਸ ਖੇਤਰ ਵਿੱਚ 125 ਤੋਂ ਵੱਧ ਝਟਕੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਝਟਕਿਆਂ ਦੀ ਤੀਬਰਤਾ 6.0 ਤੋਂ ਉੱਪਰ ਸੀ। ਬੁੱਧਵਾਰ ਸਵੇਰੇ 11 ਵਜੇ ਦੇ ਕਰੀਬ 6.4 ਤੀਬਰਤਾ ਦਾ ਇੱਕ ਵੱਡਾ ਝਟਕਾ ਵੀ ਆਇਆ। ਭੂਚਾਲ ਦੌਰਾਨ, ਰੂਸ ਦੇ ਕਈ ਹਸਪਤਾਲਾਂ ਦੇ ਆਪ੍ਰੇਸ਼ਨ ਥੀਏਟਰ ਕੰਬ ਗਏ, ਫਿਰ ਵੀ ਡਾਕਟਰਾਂ ਨੇ ਸਰਜਰੀ ਜਾਰੀ ਰੱਖੀ। ਇਸ ਦੇ ਨਾਲ ਹੀ, ਜਾਪਾਨ ਦੇ ਤੱਟ 'ਤੇ ਬਹੁਤ ਸਾਰੀਆਂ ਵ੍ਹੇਲ ਮੱਛੀਆਂ ਕੰਢੇ ਤੱਕ ਵਹਿ ਗਈਆਂ। ਇਸ ਸਮੇਂ, ਕਿਸੇ ਵੱਡੇ ਨੁਕਸਾਨ ਜਾਂ ਜਾਨ-ਮਾਲ ਦੇ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਵਿਗਿਆਨੀਆਂ ਨੇ ਝਟਕਿਆਂ ਅਤੇ ਜਵਾਲਾਮੁਖੀ ਫਟਣ ਤੋਂ ਹੋਰ ਖ਼ਤਰੇ ਦਾ ਖਦਸ਼ਾ ਪ੍ਰਗਟ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰੀ ਮੀਂਹ ਕਾਰਨ ਡਿੱਗੀ ਘਰ ਦੀ ਛੱਤ, ਤਿੰਨ ਲੋਕਾਂ ਦੀ ਮੌਤ
NEXT STORY