ਮਾਸਕੋ - ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੇ ਜਿਥੇ ਦੁਨੀਆ ਵਿਚ ਤੜਥੱਲੀ ਮਚਾਈ ਹੋਈ ਹੈ ਅਤੇ ਕਈਆਂ ਮੁਲਕਾਂ ਵੱਲੋਂ ਸੈਲਾਨੀਆਂ ਦੇ ਆਉਣ-ਜਾਣ 'ਤੇ ਪੂਰੀ ਤਰ੍ਹਾਂ ਬੈਨ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਅਤੇ ਕਈਆਂ ਵਿਚ ਤਾਂ ਇਹ ਲਾਗੂ ਵੀ ਕਰ ਦਿੱਤਾ ਗਿਆ ਹੈ। ਉਥੇ ਹੀ ਏਸ਼ੀਆ ਦਾ ਸਭ ਤੋਂ ਵੱਡਾ ਮੁਲਕ ਰੂਸ ਕੋਰੋਨਾ ਦੇ ਦੌਰ ਵਿਚ ਸੈਲਾਨੀਆਂ ਲਈ ਆਪਣੇ ਮੁਲਕ ਦੇ ਦਰਵਾਜ਼ੇ ਖੋਲ੍ਹਣ ਦੀ ਤਿਆਰੀ ਵਿਚ ਹੈ।
ਇਹ ਵੀ ਪੜੋ - ਫਰਾਂਸ ਜਾਣ ਵਾਲਿਆਂ ਲਈ ਅਹਿਮ ਖਬਰ, ਸਰਕਾਰ ਨੇ ਕੀਤਾ ਇਹ ਵੱਡਾ ਐਲਾਨ

ਜਾਣਕਾਰੀ ਮੁਤਾਬਕ ਰੂਸ ਜਲਦ ਹੀ ਸੈਲਾਨੀਆਂ ਲਈ ਲੱਗੇ ਕੋਰੋਨਾ ਵਾਇਰਸ ਨਾਲ ਸਬੰਧਿਤ ਪਾਬੰਦੀਆਂ ਹਟਾ ਲਵੇਗਾ। ਇਸ ਨਾਲ ਲੱਖਾਂ ਸੈਲਾਨੀਆਂ ਦਾ ਮੁਲਕ ਵਿਚ ਘੁੰਮਣ ਆਉਣ ਦਾ ਰਾਹ ਪੱਧਰਾ ਹੋ ਜਾਵੇਗਾ। ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੁੱਧਵਾਰ ਫੈਡਰਲ ਅਸੈਂਬਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਹਾਮਾਰੀ ਦੇ ਮੱਦੇਨਜ਼ਰ ਲਾਈਆਂ ਗਈਆਂ ਪਾਬੰਦੀਆਂ ਹਟਾਉਣ ਦੀ ਸਥਿਤੀ ਅਨੁਕੂਲ ਹੋ ਜਾਵੇਗੀ ਤਾਂ ਇਹ ਸਭ ਪਾਬੰਦੀਆਂ ਹਟਾ ਲਈਆਂ ਜਾਣਗੀਆਂ। ਪੂਰੀ ਦੁਨੀਆ ਤੋਂ ਸੈਲਾਨੀ ਆਉਣ ਲੱਗਣਗੇ। ਉਨ੍ਹਾਂ ਕਿਹਾ ਕਿ ਸੈਲਾਨੀਆਂ ਨੂੰ ਬੇਲੋੜੀ ਰਸਮ ਦੇ ਬਗੈਰ ਚਾਰ ਦਿਨਾਂ ਵਿਚ ਆਨਲਾਈਨ ਵੀਜ਼ਾ ਦਿੱਤਾ ਜਾਵੇਗਾ।
ਇਹ ਵੀ ਪੜੋ - ਇਮਰਾਨ ਖਾਨ ਨੇ 'ਅਮਿਤਾਭ ਬੱਚਨ' ਦੀ ਇਹ ਕਲਿੱਪ ਕੀਤੀ ਸ਼ੇਅਰ, ਹੁਣ ਲੋਕ ਉਡਾ ਰਹੇ ਮਜ਼ਾਕ

ਦੱਸ ਦਈਏ ਕਿ ਰੂਸ ਵਿਚ ਹੁਣ ਤੱਕ ਕੋਰੋਨਾ ਦੇ 4,727,125ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 106,706 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4,352,873 ਲੋਕ ਸਿਹਤਯਾਬ ਹੋ ਚੁੱਕੇ ਹਨ। ਉਥੇ ਹੀ ਰੂਸ ਆਪਣੇ ਇਥੇ ਆਉਣ ਵਾਲੇ ਸੈਲਾਨੀਆਂ ਨੂੰ ਸ਼ਾਇਦ ਕੋਰੋਨਾ ਦੀ ਵੈਕਸੀਨ ਵੀ ਲਾ ਸਕਦਾ ਹੈ ਤਾਂ ਜੋ ਕੋਰੋਨਾ ਦੇ ਫੈਲਣ ਦਾ ਖਤਰਾ ਹੋ ਸਕੇ ਅਤੇ ਮੁਲਕ ਵਿਚ ਕਿਸੇ ਤਰ੍ਹਾਂ ਦੇ ਦੂਜੇ ਸਟ੍ਰੇਨ ਨੂੰ ਪੈਦਾ ਹੋਣ ਤੋਂ ਰੋਕਿਆ ਜਾਵੇ।
ਇਹ ਵੀ ਪੜੋ - UK ਨੇ ਭਾਰਤ ਨੂੰ ਪਾਇਆ 'Red List' 'ਚ, ਯਾਤਰੀਆਂ ਦੀ ਐਂਟਰੀ 'ਤੇ ਲਾਇਆ ਬੈਨ
ਸਾਲਾਂ ਤੱਕ ਤਕਨਾਲੋਜੀ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਚੀਨ
NEXT STORY