ਲਾਹੌਰ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ 3 ਦਿਨਾਂ ਵਿਚ ਦੂਜੀ ਵਾਰ ਸੋਸ਼ਲ ਮੀਡੀਆ 'ਤੇ ਮਜ਼ਾਕ ਉਡ ਰਿਹਾ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਖਿਲਾਫ ਸਾਜਿਸ਼ਾਂ ਦਾ ਪਰਦਾਫਾਸ਼ ਕਰਨ ਲਈ ਬਾਲੀਵੁੱਡ ਦੀ ਫਿਲਮ 'ਇੰਕਲਾਬ' ਦੀ ਇਕ ਕਲਿੱਪ ਸ਼ੇਅਰ ਕੀਤੀ। ਇਸ ਵਿਚ ਕਾਦਰ ਖਾਨ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਸੱਤਾ ਪਾਉਣ ਦੇ ਗਲਤ ਰਾਹ ਦੱਸਦੇ ਨਜ਼ਰ ਆਉਂਦੇ ਹਨ। ਇਮਰਾਨ ਦਾ ਦੋਸ਼ ਹੈ ਕਿ ਭ੍ਰਿਸ਼ਟ ਮਾਫੀਆ ਪਹਿਲੇ ਦਿਨ ਤੋਂ ਹੀ ਉਨ੍ਹਾਂ ਦੀ ਸਰਕਾਰ ਡਿਗਾਉਣ ਲਈ ਇਸ ਤਰ੍ਹਾਂ ਦੀ ਸਾਜਿਸ਼ ਰੱਚ ਰਿਹਾ ਹੈ।
ਇਹ ਵੀ ਪੜੋ - UK ਨੇ ਭਾਰਤ ਨੂੰ ਪਾਇਆ 'Red List' 'ਚ, ਯਾਤਰੀਆਂ ਦੀ ਐਂਟਰੀ 'ਤੇ ਲਾਇਆ ਬੈਨ
ਪਾਇਰੇਟੇਡ ਪ੍ਰਿੰਟ
ਇਮਰਾਨ ਨੇ ਸੋਸ਼ਲ ਮੀਡੀਆ 'ਤੇ ਇਹ ਕਲਿੱਪ ਸ਼ੇਅਰ ਕੀਤੀ। ਕੁਝ ਹੀ ਦੇਰ ਵਿਚ ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਹਸਨ ਜੈੱਦੀ ਨੇ ਇਮਰਾਨ ਨੂੰ ਟੈੱਗ ਕਰਦੇ ਹੋਏ ਦੱਸਿਆ ਕਿ ਇਹ ਪਾਇਰੇਟੇਡ ਪ੍ਰਿੰਟ ਤੋਂ ਲਿਆ ਗਿਆ ਕਲਿੱਪ ਹੈ। ਕੁਝ ਹੋਰ ਪੱਤਰਕਾਰਾਂ ਨੇ ਵੀ ਕਈ ਤਰ੍ਹਾਂ ਆਪਣੀ ਪ੍ਰਤੀਕਿਰਿਆ ਜਨਤਕ ਕੀਤੀ। ਕਲਿੱਪ ਸ਼ੇਅਰ ਕਰਦੇ ਹੋਏ ਇਮਰਾਨ ਨੇ ਕੈਪਸ਼ਨ ਵਿਚ ਲਿਖਿਆ ਕਿ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਮੇਰੀ ਸਰਕਾਰ ਖਿਲਾਫ ਪਹਿਲੇ ਦਿਨ ਤੋਂ ਹੀ ਕੀਤੀਆਂ ਜਾ ਰਹੀਆਂ ਹਨ। ਇਹ ਕਰਪੱਟ ਮਾਫੀਆ ਦੀ ਕਰਤੂਤ ਹੈ।
ਇਹ ਵੀ ਪੜੋ - ਲਾਕਡਾਊਨ ਖਤਮ ਹੁੰਦੇ ਹੀ ਲੋਕਾਂ ਨਾਲ ਰੈਸਤੋਰੈਂਟ ਹੋਏ ਫੁਲ, ਪੀ ਗਏ 28 ਲੱਖ ਲੀਟਰ 'ਬੀਅਰ'
1984 ਵਿਚ ਆਈ ਸੀ ਅਮਿਤਾਭ ਦੀ ਇੰਕਲਾਬ
ਇਮਰਾਨ ਨੇ ਬਾਲੀਵੁੱਡ ਦੀ ਫਿਲਮ ਇੰਕਲਾਬ ਦਾ ਕਲਿੱਪ ਸ਼ੇਅਰ ਕੀਤਾ। ਇਹ ਫਿਲਮ 1984 ਵਿਚ ਰਿਲੀਜ਼ ਹੋਈ। ਫਿਲਮ ਵਿਚ ਅਮਿਤਾਭ ਬੱਚਨ, ਸ਼੍ਰੀਦੇਵੀ ਅਤੇ ਕਾਦਰ ਖਾਨ ਅਹਿਮ ਭੂਮਿਕਾਵਾਂ ਵਿਚ ਸਨ। ਕਲਿੱਪ ਵਿਚ ਕਾਦਰ ਖਾਨ ਆਪਣੀ ਪਾਰਟੀ ਦੇ ਨੇਤਾਵਾਂ ਦੀ ਇਕ ਮੀਟਿੰਗ ਕਰਦੇ ਹੋਏ ਨਜ਼ਰ ਆਉਂਦੇ ਹਨ। ਇਸ ਵਿਚ ਉਹ ਨੇਤਾਵਾਂ ਨੂੰ ਦੱਸਦੇ ਹਨ ਕਿ ਸੱਤਾ ਪਾਉਣ ਲਈ ਕਿਸ ਤਰ੍ਹਾਂ ਦੇ ਗਲਤ ਕਦਮ ਅਤੇ ਸਾਜਿਸ਼ਾਂ ਕੀਤੀਆਂ ਜਾਂਦੀਆਂ ਹਨ। ਕਾਦਰ ਖਾਨ ਆਖਦੇ ਹਨ ਕਿ ਲੋਕਾਂ ਵਿਚ ਡਰ ਪੈਦਾ ਕਰਨ ਲਈ ਕੰਮ ਕਰੋ। ਸਰਕਾਰ ਖਿਲਾਫ ਨਰਾਜ਼ਗੀ ਪੈਦਾ ਕਰੋ। ਖਾਨ ਵੱਲੋਂ ਕੁਝ ਦੇਰ ਬਾਅਦ ਹੀ ਇਹ ਪੋਸਟ ਸੋਸ਼ਲ ਮੀਡੀਆ ਤੋਂ ਹਟਾ ਲਈ ਗਈ ਕਿਉਂਕਿ ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਸ ਇਮਰਾਨ ਦਾ ਮਜ਼ਾਕ ਉਡਾ ਰਹੇ ਸਨ।
ਇਹ ਵੀ ਪੜੋ - ਆਨਲਾਈਨ ਸ਼ਾਪਿੰਗ : ਵਿਅਕਤੀ ਨੇ ਆਰਡਰ ਕੀਤੇ ਸਨ Apple ਤੇ ਘਰ ਪਹੁੰਚਿਆ I-Phone
ਪਟਨਾ AIIMS 'ਚ ਕੋਰੋਨਾ ਧਮਾਕਾ, 384 ਡਾਕਟਰ ਅਤੇ ਨਰਸਿੰਗ ਸਟਾਫ ਆਏ ਪਾਜ਼ੇਟਿਵ
NEXT STORY