ਇੰਟਰਨੈਸ਼ਨਲ ਡੈਸਕ- ਰੂਸ ਢਾਈ ਸਾਲਾਂ ਤੋਂ ਯੂਕ੍ਰੇਨ ਨਾਲ ਜੰਗ ਵਿੱਚ ਉਲਝਿਆ ਹੋਇਆ ਹੈ। CNN ਦੀ ਰਿਪੋਰਟ ਮੁਤਾਬਕ ਰੂਸ ਸੈਨਿਕਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਇਹ ਫੌਜ 'ਚ ਭਰਤੀ ਲਈ ਲੋਕਾਂ ਨੂੰ ਨਵੇਂ ਆਫਰ ਦੇ ਰਿਹਾ ਹੈ। ਇਸ ਦੇ ਲਈ ਫੌਜੀਆਂ ਨੂੰ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਹੀ 18 ਲੱਖ ਰੁਪਏ ਦਿੱਤੇ ਜਾ ਰਹੇ ਹਨ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਸ਼ਹਿਰ ਦੇ ਵਸਨੀਕਾਂ ਨੂੰ ਫੌਜ ਵਿੱਚ ਭਰਤੀ ਹੋਣ 'ਤੇ ਇਕ ਵਾਰ ਵਿਚ 1.9 ਮਿਲੀਅਨ ਰੂਬਲ (ਲਗਭਗ 18,41,697 ਰੁਪਏ) ਦਾ ਬੋਨਸ ਦੇਣ ਦਾ ਐਲਾਨ ਕੀਤਾ ਹੈ। ਨਵੇਂ ਸੈਨਿਕਾਂ ਨੂੰ ਭਰਤੀ ਹੋਣ ਦੇ ਪਹਿਲੇ ਸਾਲ 49 ਲੱਖ ਰੁਪਏ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇੰਨਾ ਹੀ ਨਹੀਂ ਜੇਕਰ ਕੋਈ ਜੰਗ 'ਚ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਦੇ ਇਲਾਜ ਲਈ 4 ਤੋਂ 9 ਲੱਖ ਰੁਪਏ ਨਕਦ ਦਿੱਤੇ ਜਾਣਗੇ। ਜੇਕਰ ਯੂਕ੍ਰੇਨ 'ਚ ਲੜਾਈ ਦੌਰਾਨ ਕੋਈ ਫੌਜੀ ਮਾਰਿਆ ਜਾਂਦਾ ਹੈ ਤਾਂ ਪਰਿਵਾਰ ਨੂੰ 28 ਲੱਖ ਰੁਪਏ ਦਿੱਤੇ ਜਾਣਗੇ।
ਜੰਗ ਵਿੱਚ ਰੂਸ ਦੇ ਦੋ ਤਿਹਾਈ ਟੈਂਕ ਤਬਾਹ
ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ 12 ਜੁਲਾਈ ਨੂੰ ਕਿਹਾ ਸੀ ਕਿ ਇਸ ਸਾਲ ਮਈ ਤੋਂ ਜੂਨ ਵਿਚਾਲੇ ਯੂਕ੍ਰੇਨ ਯੁੱਧ 'ਚ 70 ਹਜ਼ਾਰ ਤੋਂ ਜ਼ਿਆਦਾ ਫੌਜੀ ਜਾਂ ਤਾਂ ਮਾਰੇ ਗਏ ਹਨ ਜਾਂ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਮੌਤ ਯੂਕ੍ਰੇਨ ਦੇ ਖਾਰਕੀਵ ਵਿੱਚ ਹੋਈ। ਰਿਪੋਰਟ 'ਚ ਅੱਗੇ ਕਿਹਾ ਗਿਆ ਕਿ ਸੋਸ਼ਲ ਮੀਡੀਆ 'ਤੇ ਡਰੋਨ ਵੀਡੀਓਜ਼ ਸਾਹਮਣੇ ਆ ਰਹੇ ਹਨ, ਜਿਸ 'ਚ ਰੂਸੀ ਫੌਜੀ ਯੂਕ੍ਰੇਨੀ ਫੌਜ ਖ਼ਿਲਾਫ਼ ਭਿਆਨਕ ਲੜਾਈ 'ਚ ਮਾਰੇ ਜਾ ਰਹੇ ਹਨ ਜਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਰਹੇ ਹਨ। CNN ਨੇ ਪਿਛਲੇ ਸਾਲ ਦਸੰਬਰ 'ਚ ਅਮਰੀਕੀ ਕਾਂਗਰਸ ਨੂੰ ਦਿੱਤੀ ਗਈ ਖੁਫੀਆ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਰੂਸ ਨੇ ਯੁੱਧ ਦੇ ਸ਼ੁਰੂਆਤੀ ਦਿਨਾਂ 'ਚ ਆਪਣੇ 87 ਫੀਸਦੀ ਸੈਨਿਕਾਂ ਅਤੇ ਦੋ ਤਿਹਾਈ ਟੈਂਕਾਂ ਨੂੰ ਗੁਆ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਦੀ ਵੱਡੀ ਕਾਰਵਾਈ, ਐਮਾਜ਼ਾਨ 'ਤੇ ਲਗਾਇਆ 121 ਮਿਲੀਅਨ ਯੂਰੋ ਦਾ ਜੁਰਮਾਨਾ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਿਛਲੇ ਸਾਲ ਦਸੰਬਰ 'ਚ ਦੇਸ਼ ਦੀ ਫੌਜ 'ਚ ਸੈਨਿਕਾਂ ਦੀ ਗਿਣਤੀ 1 ਲੱਖ 70 ਹਜ਼ਾਰ ਵਧਾਉਣ ਦੀ ਗੱਲ ਕੀਤੀ ਸੀ। ਰੂਸ ਆਪਣੀ ਫੌਜ ਵਿੱਚ 22 ਲੱਖ ਤੋਂ ਵੱਧ ਸਰਗਰਮ ਸੈਨਿਕ ਰੱਖਣਾ ਚਾਹੁੰਦਾ ਹੈ। ਯੂਕ੍ਰੇਨ ਨਾਲ ਜੰਗ ਤੋਂ ਬਾਅਦ ਰੂਸ ਨੇ ਆਪਣੀ ਫੌਜ ਵਿੱਚ 15% ਦਾ ਵਾਧਾ ਕੀਤਾ ਹੈ। ਹੁਣ ਇਹ ਦੂਜਾ ਵੱਡਾ ਵਿਸਤਾਰ ਹੈ, ਜਿਸ ਲਈ ਰੂਸ ਵੱਡੀ ਰਕਮ ਖਰਚ ਕਰ ਰਿਹਾ ਹੈ। ਇਸ ਤਹਿਤ ਉਸ ਨੇ 15,000 ਨੇਪਾਲੀਆਂ ਦੀ ਭਰਤੀ ਕੀਤੀ ਹੈ। ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਕ ਨੇਪਾਲੀ ਫੌਜੀ ਨੇ ਦੱਸਿਆ ਕਿ ਇਸ ਸਮੇਂ ਅਫਗਾਨਿਸਤਾਨ, ਭਾਰਤ, ਕਾਂਗੋ ਅਤੇ ਮਿਸਰ ਦੇ ਫੌਜੀ ਰੂਸੀ ਫੌਜ ਵਿਚ ਸਿਖਲਾਈ ਲੈ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦਾ ਸਖ਼ਤ ਕਦਮ, ਇਜ਼ਰਾਈਲੀਆਂ 'ਤੇ ਲਗਾਈਆਂ ਪਾਬੰਦੀਆਂ
ਰੂਸ ਅਤੇ ਯੂਕ੍ਰੇਨ ਵਿਚਕਾਰ 2 ਸਾਲਾਂ ਤੋਂ ਵੱਧ ਸਮੇਂ ਤੋਂ ਜੰਗ ਜਾਰੀ
24 ਫਰਵਰੀ 2022 ਨੂੰ ਰੂਸ-ਯੂਕ੍ਰੇਨ ਯੁੱਧ ਸ਼ੁਰੂ ਹੋਏ ਨੂੰ 2 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਯੂਕ੍ਰੇਨ 'ਤੇ ਪੁਤਿਨ ਦੁਆਰਾ ਨਾਟੋ ਵਿਚ ਸ਼ਾਮਲ ਹੋਣ ਦੀ ਜ਼ਿੱਦ ਕਾਰਨ ਹਮਲਾ ਕੀਤਾ ਗਿਆ ਸੀ। ਪੁਤਿਨ ਨੇ ਇਸ ਜੰਗ ਨੂੰ ਫੌਜੀ ਕਾਰਵਾਈ ਕਿਹਾ ਹੈ। ਹੁਣ ਤੱਕ 40 ਲੱਖ ਤੋਂ ਵੱਧ ਯੂਕ੍ਰੇਨੀ ਨਾਗਰਿਕਾਂ ਨੂੰ ਜੰਗ ਕਾਰਨ ਦੇਸ਼ ਛੱਡਣਾ ਪਿਆ ਹੈ। ਇਹ ਲੋਕ ਹੁਣ ਦੂਜੇ ਦੇਸ਼ਾਂ ਵਿੱਚ ਸ਼ਰਨਾਰਥੀਆਂ ਵਾਂਗ ਰਹਿ ਰਹੇ ਹਨ। ਦੇਸ਼ ਵਿੱਚ ਹੀ 65 ਲੱਖ ਤੋਂ ਵੱਧ ਯੂਕ੍ਰੇਨੀਅਨ ਬੇਘਰ ਹੋ ਗਏ ਹਨ। ਯੂਕ੍ਰੇਨ ਦੇ 10 ਹਜ਼ਾਰ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 18,500 ਲੋਕ ਜ਼ਖਮੀ ਹੋਏ ਹਨ। ਯੂਕ੍ਰੇਨ ਦਾ ਦਾਅਵਾ ਹੈ ਕਿ ਰੂਸ ਨੇ 3.92 ਲੱਖ ਸੈਨਿਕ ਗੁਆ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪ੍ਰਿੰਸ ਹੈਰੀ ਨੂੰ ਮਹਾਰਾਣੀ ਐਲਿਜ਼ਾਬੇਥ ਤੋਂ 75 ਕਰੋੜ ਰੁਪਏ ਦਾ ਤੋਹਫ਼ਾ
NEXT STORY