ਬੀਜਿੰਗ (ਏਜੰਸੀ)- ਰੂਸੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਸਰਗੇਈ ਸ਼ੋਇਗੂ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਕਾਨੂੰਨ ਲਾਗੂ ਕਰਨ ਅਤੇ ਸੁਰੱਖਿਆ ਦੇ ਨਾਲ-ਨਾਲ ਕੱਟੜਵਾਦ, ਅੱਤਵਾਦ ਅਤੇ ਅੰਤਰ-ਰਾਸ਼ਟਰੀ ਅਪਰਾਧ ਦੇ ਖਿਲਾਫ ਲੜਾਈ ਵਿਚ ਚੀਨ ਦੇ ਨਾਲ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਕਾਰਨ ਤਲਾਕ ਤੱਕ ਪਹੁੰਚੀ ਗੱਲ, ਜਾਣੋ ਕੀ ਹੈ ਮਾਮਲਾ
ਚੀਨੀ ਕੇਂਦਰੀ ਰਾਜਨੀਤਿਕ ਅਤੇ ਕਾਨੂੰਨੀ ਮਾਮਲਿਆਂ ਦੇ ਕਮਿਸ਼ਨ ਦੇ ਸਕੱਤਰ ਚੇਨ ਵੇਨਕਿੰਗ ਨਾਲ ਮੁਲਾਕਾਤ ਵਿੱਚ ਸ਼ੋਇਗੂ ਨੇ ਕਿਹਾ, "ਸਾਡੇ ਦੇਸ਼ਾਂ ਦੀਆਂ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਗੱਲਬਾਤ ਬਹੁਤ ਤੀਬਰਤਾ ਨਾਲ ਜਾਰੀ ਹੈ। ਅਸੀਂ ਕਾਨੂੰਨ ਲਾਗੂ ਕਰਨ ਅਤੇ ਸੁਰੱਖਿਆ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਤਿਆਰ ਹਾਂ।" ਉਨ੍ਹਾਂ ਨੇ ਕਿਹਾ ਕਿ ਮਾਸਕੋ ਦੁਵੱਲੇ ਆਧਾਰ 'ਤੇ ਅਤੇ ਬਹੁ-ਪੱਖੀ ਫਾਰਮੈਟਾਂ 'ਤੇ ਕੱਟੜਵਾਦ, ਅੱਤਵਾਦ ਅਤੇ ਅੰਤਰ-ਰਾਸ਼ਟਰੀ ਅਪਰਾਧ ਦਾ ਮੁਕਾਬਲਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕਰਨ 'ਚ ਦਿਲਚਸਪੀ ਰੱਖਦਾ ਹੈ।
ਇਹ ਵੀ ਪੜ੍ਹੋ: ਆਬਾਦੀ ਵਧਾਉਣ ਲਈ ਪੁਤਿਨ ਸਰਕਾਰ ਨੇ ਕੱਢਿਆ ਅਨੋਖਾ ਹੱਲ, ਰਾਤ ਨੂੰ ਲਾਈਟਾਂ ਤੇ ਇੰਟਰਨੈੱਟ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ 'ਚ 12 ਹਜ਼ਾਰ ਨਰਸਾਂ ਹੜਤਾਲ 'ਤੇ, ਸਿਹਤ ਸੇਵਾਵਾਂ ਠੱਪ
NEXT STORY