ਮਾਸਕੋ-ਰੂਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਕ ਦਸੰਬਰ ਤੋਂ ਅਰਜਨਟੀਨਾ, ਬੰਗਲਾਦੇਸ਼, ਬ੍ਰਾਜ਼ੀਲ, ਕੋਸਟਾਰਿਕਾ ਅਤੇ ਮੰਗੋਲੀਆ ਲਈ ਹਵਾਈ ਯਾਤਰਾ ਫਿਰ ਤੋਂ ਸ਼ੁਰੂ ਕਰੇਗਾ। ਰੁਸ ਨੇ ਆਪਣੇ ਕੋਵਿਡ-19 ਦੇ ਮਾਮਲੇ 'ਚ ਵਾਧੇ ਦਰਮਿਆਨ ਇਹ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਰੂਸ ਦੀ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਭਾਰਤ ਨੂੰ ਸਪਲਾਈ 'ਤੇ ਅਮਰੀਕਾ ਨੇ ਜਤਾਈ ਚਿੰਤਾ
ਦੇਸ਼ ਦੇ ਸਰਕਾਰੀ ਕੋਰੋਨਾ ਵਾਇਰਸ ਟਾਕਸ ਫੋਰਸ ਨੇ ਕਿਹਾ ਕਿ ਰੂਸ, ਕਿਊਬਾ, ਮੈਕਸੀਕੋ ਅਤੇ ਕਤਰ ਲਈ ਉਡਾਣਾਂ 'ਤੇ ਬਾਕੀ ਬਚੀਆਂ ਪਾਬੰਦੀਆਂ ਵੀ ਹਟਾ ਦੇਵੇਗਾ ਅਤੇ ਇਕ ਦਸੰਬਰ ਤੋਂ ਇਟਲੀ, ਕਿਰਗੀਸਤਾਨ, ਕਜਾਕਿਸਤਾਨ, ਅਜਰਬੈਜਾਨ ਅਤੇ ਵੀਅਤਨਾਮ ਲਈ ਉਡਾਣਾਂ ਦੀ ਗਿਣਤੀ 'ਚ ਵਾਧਾ ਕਰੇਗਾ। ਕੁੱਲ ਮਿਲਾ ਕੇ ਰੂਸ ਨੇ ਹੁਣ ਤੱਕ 60 ਤੋਂ ਜ਼ਿਆਦਾ ਉਡਾਣਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ। ਟਾਸਕ ਫੋਰਸ ਨੇ ਰੂਸ 'ਚ ਮੰਗਲਵਾਰ ਨੂੰ ਕੋਵਿਡ-19 ਦੇ 36,818 ਨਵੇਂ ਪੁਸ਼ਟੀ ਕੀਤੇ ਮਾਮਲੇ ਅਤੇ ਮਹਾਮਾਰੀ ਨਾਲ 1,240 ਹੋਰ ਲੋਕਾਂ ਦੀ ਮੌਤ ਦੀ ਸੂਚਨਾ ਦਿੱਤੀ।.
ਇਹ ਵੀ ਪੜ੍ਹੋ : ਅਕਾਸਾ ਏਅਰ ਨੇ ਦਿੱਤੇ 72 ਬੋਇੰਗ 737 ਮੈਕਸ ਜਹਾਜ਼ਾਂ ਦੇ ਆਰਡਰ, ਭਾਰਤ 'ਚ ਜਲਦ ਸ਼ੁਰੂ ਕਰੇਗੀ ਸੇਵਾਵਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸ ਦੀ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਭਾਰਤ ਨੂੰ ਸਪਲਾਈ 'ਤੇ ਅਮਰੀਕਾ ਨੇ ਜਤਾਈ ਚਿੰਤਾ
NEXT STORY