ਮਾਸਕੋ : ਰੂਸ ਅਤੇ ਯੂਕ੍ਰੇਨ ਵਿਚਾਲੇ ਮਹੀਨਿਆਂ ਤੋਂ ਲੜਾਈ ਚੱਲ ਰਹੀ ਹੈ। ਹੁਣ ਰੂਸ ਨੇ ਮੋਬਾਈਲ ਪ੍ਰਮਾਣੂ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਯਾਰਸ ਮਿਜ਼ਾਈਲ ਲਾਂਚਰ ਟੀਮ 2 ਯੂਨਿਟਾਂ ਤੋਂ ਅੱਗੇ ਵਧਣ ਲਈ ਤਿਆਰ ਹੈ। ਇਸ ਦੇ ਨਾਲ ਹੀ 100 ਕਿਲੋਮੀਟਰ ਦੂਰ ਤਾਇਨਾਤ ਕਰਨ ਲਈ ਇਸ ਮਿਜ਼ਾਈਲ ਦਾ ਟੈਸਟ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਭਵਿੱਖ ਵਿਚ ਕਈ ਹੋਰ ਟੀਮਾਂ ਅਭਿਆਸ ਵਿਚ ਹਿੱਸਾ ਲੈਣਗੀਆਂ।
ਇਸ ਮਿਜ਼ਾਈਲ ਦੀ ਖਾਸ ਗੱਲ ਇਹ ਹੈ ਕਿ ਇਹ ਮੋਬਾਈਲ ਆਧਾਰਿਤ ਮਿਜ਼ਾਈਲ ਹੈ ਤੇ ਇਸ ਨੂੰ ਟਰੱਕ ਦੀ ਮਦਦ ਨਾਲ ਇਕ ਤੋਂ ਦੂਜੀ ਥਾਂ ਤਕ ਲਿਜਾਇਆ ਜਾ ਸਕਦਾ ਹੈ। ਰੂਸ ਇਸ ਤੋਂ ਪਹਿਲਾਂ ਵੀ ਆਪਣੀਆਂ ਕਈ ਮਿਜ਼ਾਈਲਾਂ ਦਾ ਪ੍ਰੀਖਣ ਕਰ ਚੁੱਕਾ ਹੈ।
ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ 'ਚ ਸੜਕ ਕਿਨਾਰੇ ਧਮਾਕੇ 'ਚ 3 ਲੋਕਾਂ ਦੀ ਮੌਤ, 7 ਜ਼ਖਮੀ
NEXT STORY