ਵਾਸ਼ਿੰਗਟਨ (ਬਿਊਰੋ— ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਅਮਰੀਕਾ, ਰੂਸ ਨਾਲ ਆਪਣੇ ਸੰਬੰਧ ਸੁਧਾਰਨਾ ਚਾਹੁੰਦਾ ਹੈ ਪਰ ਇਸ ਤਰ੍ਹਾਂ ਕਰਨ ਲਈ ਪਹਿਲਾਂ ਉਸ ਨੂੰ ਆਪਣਾ ਵਿਵਹਾਰ ਬਦਲਣਾ ਹੋਵੇਗਾ। ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕੱਲ ਕਿਹਾ,''ਰੂਸ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਸ ਦੇ 'ਅਸਥਿਰਤਾ ਵਧਾਉਣ' ਵਾਲੇ ਕਦਮਾਂ 'ਤੇ ਤਿੱਖੀ ਪ੍ਰਤੀਕਿਰਿਆ ਹੋਵੇਗੀ।'' ਅਮਰੀਕਾ ਨੇ ਬੀਤੇ ਸੋਮਵਾਰ ਨੂੰ ਰੂਸ ਦੇ 60 ਡਿਪਲੋਮੈਟਾਂ ਨੂੰ ਦੇਸ਼ ਵਿਚੋਂ ਬਾਹਰ ਕੱਢ ਦਿੱਤਾ ਸੀ ਅਤੇ ਸੀਆਡਲ ਸਥਿਤ ਮਿਸ਼ਨ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਸੀ। ਅਮਰੀਕਾ ਨੇ ਬ੍ਰਿਟੇਨ ਵਿਚ ਰਹਿਣ ਵਾਲੇ ਡਬਲ ਏਜੰਟ ਅਤੇ ਉਸ ਦੀ ਬੇਟੀ ਨੂੰ ਬ੍ਰਿਟੇਨ ਵਿਚ ਜ਼ਹਿਰ ਦੇਣ ਦੇ ਮਾਮਲੇ ਵਿਚ ਰੂਸ ਦੀ ਕਥਿਤ ਸ਼ਮੂਲੀਅਤ ਕਾਰਨ ਉਕਤ ਕਦਮ ਉਠਾਇਆ ਸੀ। ਬ੍ਰਿਟੇਨ ਅਤੇ ਅਮਰੀਕਾ ਸਮੇਤ 20 ਹੋਰ ਦੇਸ਼ਾਂ ਨੇ ਵੀ ਅਜਿਹੇ ਕਦਮ ਉਠਾਏ ਹਨ। ਸੈਂਡਰਸ ਨੇ ਕਿਹਾ ਕਿ ਰਾਸ਼ਟਰਪਤੀ ਦੀ ਅਗਵਾਈ ਦੇ ਮੱਦੇਨਜ਼ਰ ਹੋਰ ਕਈ ਦੇਸ਼ਾਂ ਅਤੇ ਨਾਟੋ ਨੇ ਉਨ੍ਹਾਂ ਦੇ ਫੈਸਲੇ 'ਤੇ ਅਮਲ ਕੀਤਾ।
ਪਾਈਪਲਾਈਨ ਦੇ ਖਿਲਾਫ ਬੀ. ਸੀ. ਦੀ ਅਪੀਲ ਨੂੰ ਅਦਾਲਤ ਨੇ ਠੁਕਰਾਇਆ ਪਰ ਲੜਾਈ ਜਾਰੀ
NEXT STORY