ਕੀਵ– ਯੂਕ੍ਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਖਿਲਾਫ ਉਸ ਦੀ ਜੰਗ ਅਗਸਤ ਦੇ ਅੱਧ ਤੱਕ ਇਕ ਮੋੜ ’ਤੇ ਪਹੁੰਚ ਜਾਵੇਗੀ ਅਤੇ ਸਾਲ ਦੇ ਅਖੀਰ ਤੱਕ ਖਤਮ ਹੋ ਜਾਵੇਗੀ। ‘ਸਕਾਈ ਨਿਊਜ਼’ ਨੇ ਯੂਕ੍ਰੇਨ ਦੀ ਮਿਲਟਰੀ ਇੰਟੈਲੀਜੈਂਸ ਚੀਫ ਮੇਜਰ ਜਨਰਲ ਕਿਰਲੋ ਬੁਡਾਨੋਵ ਦੇ ਹਵਾਲੇ ਨਾਲ ਆਪਣੀ ਰਿਪੋਰਟ ’ਚ ਇਹ ਗੱਲ ਕਹੀ ਹੈ। ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੈਂਸਰ ਤੋਂ ਪੀੜਤ ਹਨ ਅਤੇ ਉਨ੍ਹਾਂ ਦੀ ਤਖਤਾਪਲਟ ਦੀ ਕੋਸ਼ਿਸ਼ ਪਹਿਲਾਂ ਹੀ ਚੱਲ ਰਹੀ ਹੈ।
ਜਨਰਲ ਬੁਡਾਨੋਵ ਨੇ ਕਿਹਾ ਕਿ ਉਹ ਜੰਗ ਦੇ ਅਖੀਰ ਤੋਂ ਬਾਅਦ ਡੋਨਬਾਸ ਅਤੇ ਕ੍ਰੀਮੀਆ ਸਮੇਤ ਆਪਣੇ ਸਾਰੇ ਖੇਤਰਾਂ ਵਿਚ ਯੂਕ੍ਰੇਨੀ ਸ਼ਕਤੀ ਨੂੰ ‘ਮੁੜ ਸੁਰਜੀਤ’ ਕਰੇਗਾ। ਅਸੀਂ ਆਪਣੇ ਦੁਸ਼ਮਣ ਬਾਰੇ ਸਭ ਕੁਝ ਜਾਣਦੇ ਹਾਂ। ਉਸਨੇ ਕਿਹਾ ਕਿ ਯੂਰਪ ਰੂਸ ਨੂੰ ਇਕ ਵੱਡੇ ਖ਼ਤਰੇ ਵਜੋਂ ਦੇਖਦਾ ਹੈ। ਰੂਸ ਦੀ ਤਾਕਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ 8 ਸਾਲਾਂ ਤੋਂ ਰੂਸ ਨਾਲ ਲੜ ਰਹੇ ਹਾਂ ਅਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਬਹੁਤ ਜ਼ਿਆਦਾ ਪ੍ਰਚਾਰਿਤ ਰੂਸੀ ਸ਼ਕਤੀ ਸਿਰਫ ਇਕ ਮਿੱਥ ਹੈ। ਉਹ ਇੰਨਾ ਤਾਕਤਵਰ ਨਹੀਂ ਹੈ ਸਗੋਂ ਹਥਿਆਰਾਂ ਨਾਲ ਲੈਸ ਲੋਕਾਂ ਦੀ ਭੀੜ ਹੈ।
ਪੀਟਰ ਡਟਨ 'ਤੇ ਚੀਨ ਨੇ ਲਗਾਇਆ ਡਰ ਪੈਦਾ ਕਰਨ ਦਾ ਦੋਸ਼
NEXT STORY