ਖਾਰਕਿਵ: ਯੂਕ੍ਰੇਨ ਦੇ ਗ੍ਰਹਿ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਰੂਸੀ ਹਮਲੇ 'ਚ ਹੁਣ ਤੱਕ 14 ਬੱਚਿਆਂ ਸਮੇਤ 352 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ 116 ਬੱਚਿਆਂ ਸਮੇਤ 1,684 ਲੋਕ ਜ਼ਖ਼ਮੀ ਹੋਏ ਹਨ। ਇਸ ਦੇ ਨਾਲ ਹੀ ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਦੀਆਂ ਫ਼ੌਜਾਂ ਸਿਰਫ਼ ਯੂਕ੍ਰੇਨ ਵਿਚ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਅਤੇ ਯੂਕ੍ਰੇਨ ਦੇ ਨਾਗਰਿਕਾਂ ਨੂੰ ਕੋਈ ਖ਼ਤਰਾ ਨਹੀਂ ਹੈ। ਰੂਸ ਦੇ ਰੱਖਿਆ ਮੰਤਰਾਲਾ ਨੇ ਐਤਵਾਰ ਨੂੰ ਸਿਰਫ਼ ਇਹ ਸਵੀਕਾਰ ਕੀਤਾ ਕਿ ਰੂਸੀ ਫ਼ੌਜੀ ਜ਼ਖ਼ਮੀ ਹੋਏ ਹਨ, ਪਰ ਉਨ੍ਹਾਂ ਦੀ ਸੰਖਿਆ ਨਹੀਂ ਦੱਸੀ।
ਇਹ ਵੀ ਪੜ੍ਹੋ: ਪ੍ਰਵਾਸੀਆਂ ਲਈ ਕੈਨੇਡਾ 'ਚ ਕੰਮ ਕਰਨ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਹੈ 2 ਸਾਲ ਦਾ ਵੀਜ਼ਾ, ਜਲਦ ਕਰੋ ਅਪਲਾਈ
ਦੂਜੇ ਪਾਸੇ ਖ਼ਬਰ ਸਾਹਮਣੇ ਆਈ ਹੈ ਕਿ ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਵਿਚ ਦਰਜਨਾਂ ਰੂਸੀ ਫ਼ੌਜੀਆਂ ਨੇ ਯੂਕ੍ਰੇਨ ਦੀ ਫ਼ੌਜ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਖਾਰਕੀਵ ਦੇ ਗਵਰਨਰ ਓਲੇ ਸਿਨੇਹੁਬੋਵ ਨੇ ਇਹ ਤਸਵੀਰਾਂ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝੀਆਂ ਕੀਤੀਆਂ ਹਨ ਅਤੇ ਦਾਅਵਾ ਕੀਤਾ ਕਿ ਇਹ ਫ਼ੌਜੀ ਬੇਖ਼ਰ ਹਨ। ਹਮਲੇ ਦੇ ਦਿਨ ਤੋਂ ਉਨ੍ਹਾਂ ਤੱਕ ਭੋਜਨ ਨਹੀਂ ਪਹੁੰਚਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਮੰਤਰੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਨੂੰ ਭੇਜਿਆ ਕਾਨੂੰਨੀ ਨੋਟਿਸ
ਸਿਨੇਹੁਬੋਵ ਦੇ ਅਨੁਸਾਰ, ਉਨ੍ਹਾਂ ਦਾ ਕੇਂਦਰੀ ਕਮਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਨਹੀਂ ਜਾਣਦੇ ਕਿ ਅੱਗੇ ਕੀ ਕਰਨਾ ਹੈ। ਸਿਨੇਹੁਬੋਵ ਦੇ ਅਨੁਸਾਰ ਯੂਕ੍ਰੇਨ 'ਤੇ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਨਹੀਂ ਮਿਲਿਆ ਹੈ ਅਤੇ ਨਾ ਹੀ ਉਨ੍ਹਾਂ ਕੋਲ ਬਾਲਣ ਦੀ ਸਪਲਾਈ ਹੈ। ਰੂਸੀ ਲੜਾਕੇ ਨਾਗਰਿਕਾਂ ਵਿਚਕਾਰ ਲੁਕਣ ਦੀ ਕੋਸ਼ਿਸ਼ ਕਰ ਰਹੇ ਹਨ, ਲੋਕਾਂ ਤੋਂ ਕੱਪੜੇ ਅਤੇ ਭੋਜਨ ਮੰਗ ਰਹੇ ਹਨ। ਇਸ ਦੇ ਨਾਲ ਹੀ ਖਾਰਕੀਵ ਖੇਤਰ ਦੇ ਨਿਵਾਸੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਅਣਪਛਾਤੇ ਅਤੇ ਗੈਰ-ਅਜਨਬੀ ਲਈ ਦਰਵਾਜ਼ਾ ਨਾ ਖੋਲ੍ਹਣ। ਅਸੀਂ ਮਜ਼ਬੂਤ, ਇਕੱਲੇ, ਆਪਣੀ ਜ਼ਮੀਨ 'ਤੇ ਹਾਂ ਅਤੇ ਅਸੀਂ ਹਾਰ ਨਹੀਂ ਮੰਨਾਂਗੇ! ਯੂਕ੍ਰੇਨ ਦੀ ਮਹਿਮਾ! ਫੇਸਬੁੱਕ ਪੋਸਟ ਮੁਤਾਬਕ ਖਾਰਕਿਵ ਵਿਚ ਰੂਸੀ ਫ਼ੌਜੀ ਥੱਕ ਗਏ ਹਨ, ਉਨ੍ਹਾਂ ਦਾ ਮਨੋਬਲ ਡਿੱਗ ਚੁੱਕਾ ਹੈ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਹਫ਼ਤਾਵਾਰੀ ਕਰਫ਼ਿਊ ਖ਼ਤਮ, Indian Embassy ਨੇ ਭਾਰਤੀ ਨਾਗਰਿਕਾਂ ਨੂੰ ਦਿੱਤੀ ਇਹ ਸਲਾਹ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਕ੍ਰੇਨ 'ਤੇ ਹਮਲਾ ਕਰ ਚੁਤਰਫ਼ਾ ਘਿਰਿਆ ਰੂਸ, ਹੁਣ ਬ੍ਰਿਟੇਨ ਨੇ ਲਿਆ ਅਹਿਮ ਫ਼ੈਸਲਾ
NEXT STORY