ਨਵੀਂ ਦਿੱਲੀ (ਭਾਸ਼ਾ)- ਯੂਕ੍ਰੇਨ ਵਿਚ ਭਾਰਤੀ ਦੂਤਘਰ ਨੇ ਸੋਮਵਾਰ ਨੂੰ ਕੀਵ ਵਿਚ ਫਸੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਯੁੱਧ ਪ੍ਰਭਾਵਿਤ ਦੇਸ਼ ਦੇ ਪੱਛਮੀ ਹਿੱਸਿਆਂ ਦੀ ਯਾਤਰਾ ਲਈ ਯੂਕ੍ਰੇਨ ਦੀ ਰਾਜਧਾਨੀ ਦੇ ਰੇਲਵੇ ਸਟੇਸ਼ਨ ਤੱਕ ਪਹੁੰਚਣ ਦੀ ਸਲਾਹ ਦਿੱਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੀਵ ਵਿਚ ਸ਼ਨੀਵਾਰ ਦਾ ਕਰਫਿਊ ਹਟਾ ਦਿੱਤਾ ਗਿਆ ਹੈ ਅਤੇ ਉਹ ਸ਼ਹਿਰ ਤੋਂ ਬਾਹਰ ਨਿਕਲਣ ਲਈ ਰੇਲਵੇ ਸਟੇਸ਼ਨ ਜਾ ਸਕਦੇ ਹਨ।
ਇਹ ਵੀ ਪੜ੍ਹੋ: ਰੂਸ ਖ਼ਿਲਾਫ਼ UN ਦੀ ਸਿਖ਼ਰਲੀ ਅਦਾਲਤ 'ਚ ਪਹੁੰਚਿਆ ਯੂਕ੍ਰੇਨ, ਦਰਜ ਕਰਾਇਆ ਨਸਲਕੁਸ਼ੀ ਦਾ ਮਾਮਲਾ
ਦੂਤਘਰ ਨੇ ਟਵੀਟ ਕੀਤਾ, 'ਕੀਵ ਵਿਚ ਵੀਕੈਂਡ ਕਰਫਿਊ ਹਟਾ ਦਿੱਤਾ ਗਿਆ ਹੈ। ਸਾਰੇ ਵਿਦਿਆਰਥੀਆਂ ਨੂੰ ਪੱਛਮੀ ਹਿੱਸਿਆਂ ਦੀ ਅੱਗੇ ਦੀ ਯਾਤਰਾ ਲਈ ਰੇਲਵੇ ਸਟੇਸ਼ਨ ਤੱਕ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਯੂਕ੍ਰੇਨ ਰੇਲਵੇ ਨਿਕਾਸੀ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ।'
ਇਹ ਵੀ ਪੜ੍ਹੋ: ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ ਕਦੇ ਹਮਲਾ ਨਾ ਕਰਦਾ : ਡੋਨਾਲਡ ਟਰੰਪ
ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਦੇ ਨਿਕਾਸੀ ਮਿਸ਼ਨ 'ਆਪ੍ਰੇਸ਼ਨ ਗੰਗਾ' ਤਹਿਤ ਛੇਵੀਂ ਉਡਾਣ 240 ਭਾਰਤੀ ਨਾਗਰਿਕਾਂ ਨਾਲ ਬੁਡਾਪੇਸਟ ਤੋਂ ਦਿੱਲੀ ਲਈ ਰਵਾਨਾ ਹੋ ਗਈ ਹੈ। ਭਾਰਤ ਪਹਿਲਾਂ ਹੀ ਯੂਕ੍ਰੇਨ ਤੋਂ ਆਪਣੇ 2,000 ਤੋਂ ਵੱਧ ਨਾਗਰਿਕਾਂ ਨੂੰ ਕੱਢ ਚੁੱਕਾ ਹੈ ਅਤੇ ਉਨ੍ਹਾਂ ਵਿਚੋਂ 1,000 ਤੋਂ ਵੱਧ ਨੂੰ ਹੰਗਰੀ ਅਤੇ ਰੋਮਾਨੀਆ ਤੋਂ ਚਾਰਟਰਡ ਉਡਾਣਾਂ ਰਾਹੀਂ ਘਰ ਵਾਪਸ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਫਸੇ ਭਾਰਤੀਆਂ ਲਈ ਵੱਡੀ ਰਾਹਤ,ਬਿਨਾਂ ਵੀਜ਼ਾ ਪੋਲੈਂਡ 'ਚ ਦਾਖ਼ਲ ਹੋ ਸਕਣਗੇ ਵਿਦਿਆਰਥੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਟ੍ਰਿਪਲ ਮਰਡਰ ਨਾਲ ਦਹਿਲਿਆ ਗੁਰੂਗ੍ਰਾਮ, CNG ਪੰਪ ਦੇ 3 ਕਾਮਿਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
NEXT STORY