ਮਾਸਕੋ-ਰੂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਕ੍ਰੇਨ 'ਚ ਪ੍ਰਮਾਣੂ ਹਥਿਆਰ ਤਾਇਨਾਤ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ। ਇਕ ਦਿਨ ਪਹਿਲਾਂ ਅਮਰੀਕਾ 'ਚ ਰੂਸ ਦੇ ਚੋਟੀ ਦੇ ਡਿਪਲੋਮੈਟ ਨੇ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ 'ਤੇ 'ਬੇਬੁਨਿਆਦ' ਦੋਸ਼ ਲਾਏ ਲਈ ਨਿਸ਼ਾਨਾ ਵਿੰਨਿਆ ਸੀ। ਰੂਸ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਐਲੇਕਸੀ ਜੈਤਸੇਵ ਨੇ ਕਿਹਾ ਕਿ ਰੂਸ ਇਸ ਸਿਧਾਂਤ ਦਾ ਦ੍ਰਿੜਤਾ ਨਾਲ ਪਾਲਣ ਕਰਦਾ ਹੈ ਕਿ ਪ੍ਰਮਾਣੂ ਯੁੱਧ 'ਚ ਕੋਈ ਜੇਤੂ ਨਹੀਂ ਹੋ ਸਕਦਾ ਅਤੇ ਇਸ ਦੀ ਵਰਤੋਂ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ :-ਸ਼੍ਰੀਲੰਕਾ: ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਅੱਧੀ ਰਾਤ ਤੋਂ ਐਮਰਜੈਂਸੀ ਦਾ ਕੀਤਾ ਐਲਾਨ
ਜੈਤਸੇਵ ਨੇ ਕਿਹਾ ਕਿ ਯੂਕ੍ਰੇਨ ਅਤੇ ਪੱਛਮੀ ਦੇਸ਼ 'ਭੜਕਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਅਤੇ ਰੂਸ ਨੂੰ 'ਮੀਡੀਆ 'ਚ ਕੂੜਪ੍ਰਚਾਰ ਅਤੇ ਜ਼ਮੀਨ 'ਤੇ ਕਿਸੇ ਵੀ ਘਟਨਾਕ੍ਰਮ ਲਈ ਤਿਆਰ ਰਹਿਣਾ ਹੋਵੇਗਾ। ਅਮਰੀਕਾ 'ਚ ਰੂਸ ਦੇ ਡਿਪਲੋਮੈਟ ਐਨਾਤੋਲੀ ਐਂਤੋਨੋਵ ਨੇ ਵੀਰਵਾਰ ਨੂੰ ਕਿਹਾ ਕਿ ਸਾਡੇ ਦੇਸ਼ ਦੀ ਪ੍ਰਮਾਣੂ ਨੀਤੀ 'ਤੇ ਰੂਸੀ ਅਧਿਕਾਰੀਆਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ :- ਪੰਜਾਬ ’ਚ ‘ਆਪ’ ਸਰਕਾਰ ਦੇ ‘ਦਮਨਚੱਕਰ’ ਦਾ ਡਟ ਕੇ ਮੁਕਾਬਲਾ ਕਰਨਗੇ ਭਾਜਪਾ ਵਰਕਰ : ਅਸ਼ਵਨੀ ਸ਼ਰਮਾ
ਐਂਤੋਨੋਵ ਨੇ ਕਿਹਾ ਕਿ ਪੱਛਮੀ ਦੇਸ਼ ਯੂਕ੍ਰੇਨ ਦੀ ਸਥਿਤੀ ਨਾਲ 'ਗ਼ੈਰ-ਜ਼ਿੰਮੇਵਾਰਾਨਾ' ਤਰੀਕੇ ਨਾਲ ਨਜਿੱਠ ਰਹੇ ਹਨ। ਉਨ੍ਹਾਂ ਕਿਹਾ ਕਿ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਰੁਖ਼ ਅਤੇ ਲਗਾਤਾਰ ਯੂਕ੍ਰੇਨ ਨੂੰ ਦਿੱਤੀ ਜਾ ਰਹੀ ਮਦਦ ਨਾਲ ਪ੍ਰਮਾਣੂ ਯੁੱਧ ਨੂੰ ਲੈ ਕੇ ਤਣਾਅ ਵਧ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਦਫ਼ਤਰ 'ਕ੍ਰੈਮਲਿਨ' ਦੇ ਬੁਲਾਰੇ ਦਮਿਤਰੀ ਪੇਸਕੋਵ ਅਤੇ ਰੂਸ ਦੀ ਸੰਸਦ ਦੇ ਪ੍ਰਧਾਨ ਵਯਾਚੇਸਲਾਵ ਵੋਲੋਦੀਨ ਨੇ ਵੀ ਇਸ ਹਫ਼ਤੇ ਕਿਹਾ ਸੀ ਕਿ ਮਾਸਕੋ ਪਹਿਲਾਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰੇਗਾ।
ਇਹ ਵੀ ਪੜ੍ਹੋ :-ਪਾਕਿ ਸਰਕਾਰ ਇਮਰਾਨ ਖਾਨ ਦੀ ਆਮਦਨ ਤੇ ਜਾਇਦਾਦ ਦੀ ਕਰੇਗੀ ਜਾਂਚ : ਰਿਪੋਰਟ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸ਼੍ਰੀਲੰਕਾ: ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਅੱਧੀ ਰਾਤ ਤੋਂ ਐਮਰਜੈਂਸੀ ਦਾ ਕੀਤਾ ਐਲਾਨ
NEXT STORY