ਵਾਸ਼ਿੰਗਟਨ (ਵਾਰਤਾ)- ਰੂਸ ਨੇ ਅਮਰੀਕਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹ ਯੂਕ੍ਰੇਨ ਨੂੰ ਹਥਿਆਰ ਮੁਹੱਈਆ ਕਰਾਉਣ ਵਿਚ ਮਦਦ ਕਰਦਾ ਹੈ ਤਾਂ ਇਹ ਗੈਰ-ਜ਼ਿੰਮੇਦਰਾਨਾ ਅਤੇ ਖ਼ਤਰਨਾਕ ਹੋਵੇਗਾ। ਅਮਰੀਕਾ ਵਿਚ ਰੂਸੀ ਰਾਜਦੂਤ ਅਨਾਤੋਲੀ ਐਂਟੋਨੋਵ ਨੇ ਕਿਹਾ ਹੈ ਕਿ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਅਤੇ ਉਥੇ ਆਪਣੇ ਫ਼ੌਜੀਆਂ ਨੂੰ ਭੇਜਣ ਦੀ ਕੋਸ਼ਿਸ਼ ਕਰਨਾ ਅੱਗੇ ਜਾ ਕੇ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਯੂਕ੍ਰੇਨ ਨੂੰ ਫ਼ੌਜੀ ਮਦਦ ਪਹੁੰਚਾਉਣਾ ਯੂਰਪ ਸਮੇਤ ਪੂਰੀ ਦੁਨੀਆ ਲਈ ਖ਼ਤਰਾ ਹੈ।'
ਇਹ ਵੀ ਪੜ੍ਹੋ: ਅਮਰੀਕਾ: ਓਕਲਾਹੋਮਾ 'ਚ 2 ਵਾਹਨਾਂ ਦੀ ਭਿਆਨਕ ਟੱਕਰ, 6 ਵਿਦਿਆਰਥੀ ਹਲਾਕ
ਅਨਾਤੋਲੀ ਮੁਤਾਬਕ, ਵਿਦੇਸ਼ਾਂ ਤੋਂ ਯੂਕ੍ਰੇਨ ਨੂੰ ਭੇਜੇ ਜਾ ਰਹੇ ਹਥਿਆਰਾਂ ਦਾ ਇਕ ਵੱਡਾ ਹਿੱਸਾ ਆਖ਼ਰਕਾਰ ਡਾਕੂਆਂ, ਨਾਜ਼ੀਆਂ ਅਤੇ ਅੱਤਵਾਦੀਆਂ ਦੇ ਹੱਥਾਂ ਵਿਚ ਜਾਂਦਾ ਹੈ। ਰਾਜਦੂਤ ਨੇ ਕਿਹਾ, 'ਆਰਥਿਕ ਲਾਭ ਦੀ ਖੋਜ ਵਿਚ ਰੱਖਿਆ ਉਦਯੋਗ ਖੇਤਰ ਦੀਆਂ ਕੰਪਨੀਆਂ ਨੇ ਆਪਣੀ ਨੈਤਿਕਤਾ ਨੂੰ ਭੁਲਾ ਦਿੱਤਾ ਹੈ। ਇਹ ਲੋਕਾਂ ਦਾ ਖ਼ੂਨ ਵਹਾ ਕੇ ਵੀ ਪੈਸਾ ਕਮਾਉਣ ਲਈ ਤਿਆਰ ਹਨ। ਅਸੀਂ ਯਕ੍ਰੇਨ ਦੇ ਸਪਾਂਸਰਾਂ ਨੂੰ ਅਪੀਲ ਕਰਦੇ ਹਾਂ ਕਿ ਯੂਕ੍ਰੇਨ ਨੂੰ ਖ਼ੂਨ-ਖ਼ਰਾਬੇ ਲਈ ਉਤਸ਼ਾਿਹਤ ਕਰਨਾ ਬੰਦ ਕਰੇ ਅਤੇ ਆਪਣੇ ਕੀਤੇ ਗਏ ਕੰਮਾਂ ਦੇ ਨਤੀਜਿਆਂ 'ਤੇ ਗੰਭੀਰਤਾ ਨਾਲ ਵਿਚਾਰ ਕਰੇ।'
ਇਹ ਵੀ ਪੜ੍ਹੋ: ਇਮਰਾਨ ਨੇ IOC ’ਚ ਅਲਾਪਿਆ ਕਸ਼ਮੀਰ ਰਾਗ, ਕਿਹਾ-ਗੈਰ-ਕਾਨੂੰਨੀ ਤੌਰ ’ਤੇ ਹਟਾਇਆ ਗਿਆ ਵਿਸ਼ੇਸ਼ ਦਰਜਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੀਵ 'ਚ ਖ਼ਤਰੇ ਦੇ ਸਾਏ ਹੇਠ ਲੋਕਾਂ ਦੀ ਮਦਦ ਕਰ ਰਹੀਆਂ ਨੇ ਦੋ ਭਾਰਤੀ ਨਨਜ਼
NEXT STORY