ਨਿਊਯਾਰਕ-ਰੂਸੀ ਫੌਜ ਨੇ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਯੂਕ੍ਰੇਨ ਦੇ ਲੜਾਕੂ ਜਹਾਜ਼ਾਂ ਨੇ ਉਨ੍ਹਾਂ ਦੇ ਖੇਤਰ ਤੋਂ ਹਮਲੇ ਕੀਤੇ ਤਾਂ ਮਾਸਕੋ ਇਸ ਨੂੰ ਉਸ ਦੇਸ਼ ਦਾ ਯੁੱਧ 'ਚ ਸ਼ਾਮਲ ਹੋਣਾ ਮੰਨੇਗਾ। ਰੂਸੀ ਰੱਖਿਆ ਮੰਤਰਾਲਾ ਦੇ ਬੁਲਾਰੇ ਇਗੋਰ ਕੋਨਾਸ਼ਨਕੋਵ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਯੂਕ੍ਰੇਨ ਦੇ ਕੁਝ ਲੜਾਕੂ ਜਹਾਜ਼ਾਂ ਨੂੰ ਰੋਮਾਨੀਆ ਅਤੇ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ 'ਚ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਦੇਸ਼ ਦਾ ਨਾਂ ਨਹੀਂ ਦੱਸਿਆ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਲੜਾਕੂ ਜਹਾਜ਼ ਰੂਸੀ ਫੌਜੀਆਂ 'ਤੇ ਉਨ੍ਹਾਂ ਰਾਸ਼ਟਰਾਂ ਦੇ ਖੇਤਰ ਤੋਂ ਹਮਲਾ ਕਰਦੇ ਹਨ ਤਾਂ ਇਸ ਨੂੰ ਇਹ ਮੰਨਿਆ ਜਾ ਸਕਦਾ ਹੈ ਕਿ ਉਹ ਦੇਸ਼ ਫੌਜੀ ਸੰਘਰਸ਼ 'ਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ : ਰੋਮ ਵਿਖੇ ਯੂਕ੍ਰੇਨ ਹਮਲੇ ਦੇ ਵਿਰੋਧ 'ਚ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਰੂਸੀ ਹਮਲਿਆਂ ਦੇ ਚੱਲਦਿਆਂ ਲੋਕਾਂ ਦੀ ਸੁਰੱਖਿਅਤ ਨਿਕਾਸੀ ਰੁਕੀ : ਯੂਕ੍ਰੇਨ ਦੇ ਅਧਿਕਾਰੀ
NEXT STORY