ਮਾਸਕੋ (ਏਜੰਸੀ): ਰੂਸ ਦੇ ਚੋਟੀ ਦੇ ਡਿਪਲੋਮੈਟ ਨੇ ਫੌਕਸ ਨਿਊਜ਼ ਦੇ ਸਾਬਕਾ ਮੇਜ਼ਬਾਨ ਟਕਰ ਕਾਰਲਸਨ ਨਾਲ ਇਕ ਇੰਟਰਵਿਊ ‘ਚ ਕਿਹਾ ਕਿ ਰੂਸ ਅਮਰੀਕਾ ਨਾਲ ਜੰਗ ਨਹੀਂ ਚਾਹੁੰਦਾ, ਪਰ ਆਪਣੇ ਹਿੱਤਾਂ ਦੀ ਰੱਖਿਆ ਲਈ ‘ਸਾਰੇ ਸਾਧਨਾਂ’ ਦੀ ਵਰਤੋਂ ਕਰੇਗਾ। ਇਹ ਇੰਟਰਵਿਊ ਸ਼ੁੱਕਰਵਾਰ ਨੂੰ ਪ੍ਰਸਾਰਿਤ ਹੋਇਆ। ਸਰਗੇਈ ਲਾਵਰੋਵ ਨੇ ਤਰਕ ਦਿੱਤਾ ਕਿ ਰੂਸ ਅਤੇ ਅਮਰੀਕਾ ਵਿਚਕਾਰ ਅਧਿਕਾਰਤ ਤੌਰ 'ਤੇ ਯੁੱਧ ਨਹੀਂ ਚੱਲ ਰਿਹਾ ਹੈ, ਪਰ ਅਮਰੀਕਾ ਵੱਲੋਂ ਯੂਕ੍ਰੇਨ ਨੂੰ ਰੂਸੀ ਖੇਤਰ 'ਤੇ ਹਮਲੇ ਲਈ ਲੰਬੀ ਦੂਰੀ ਦੀਆਂ ਅਮਰੀਕੀ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਨਾਲ ਵਿਵਾਦ ਬਹੁਤ ਵਧ ਸਕਦਾ ਹੈ।
ਇਹ ਵੀ ਪੜ੍ਹੋ: 'ਮੈਂ ਤੁਹਾਨੂੰ ਇਹ ਜਗ੍ਹਾ ਛੱਡਣ ਦੀ ਚੇਤਾਵਨੀ ਦਿੱਤੀ ਹੈ' ਆਖ ਕੁਹਾੜੀ ਨਾਲ ਵੱਢ 'ਤਾ ਬੰਦਾ
ਉਨ੍ਹਾਂ ਕਿਹਾ , 'ਇਹ ਸਪੱਸ਼ਟ ਹੈ ਕਿ ਯੂਕ੍ਰੇਨੀ ਫੌਜੀ ਅਮਰੀਕੀ ਸੈਨਿਕਾਂ ਦੀ ਸਿੱਧੀ ਭਾਗੀਦਾਰੀ ਤੋਂ ਬਿਨਾਂ ਆਧੁਨਿਕ ਲੰਬੀ ਦੂਰੀ ਦੇ ਹਥਿਆਰਾਂ ਨਾਲ ਉਹ ਸਭ ਨਹੀਂ ਕਰ ਪਾਉਣਗੇ ਜੋ ਉਹ ਕਰ ਰਹੇ ਹਨ। ਇਹ ਖ਼ਤਰਨਾਕ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ਾਂ ਦੀ ਇਹ ਧਾਰਨਾ ਕਿ ਰੂਸ ਦੀਆਂ ਸਰਹੱਦੀ ਲਾਈਨਾਂ ਨੂੰ ਵਾਰ-ਵਾਰ ਬਦਲਿਆ ਜਾ ਸਕਦਾ ਹੈ, ਇੱਕ ਬਹੁਤ ਗੰਭੀਰ ਗਲਤੀ ਹੈ।
ਇਹ ਵੀ ਪੜ੍ਹੋ: ਹੁਣ ਟੀਵੀ 'ਤੇ ਨਹੀਂ ਦਿਖਣਗੇ ਬਰਗਰ ਤੇ ਕੋਲਡ ਡ੍ਰਿੰਕ ਦੇ ADD, ਸਰਕਾਰ ਦਾ ਵੱਡਾ ਫੈਸਲਾ
ਦੁਨੀਆ ਵਿਚ ਸਭ ਤੋਂ ਲੰਬੇ ਸਮੇਂ ਤੱਕ ਵਿਦੇਸ਼ ਮੰਤਰੀ ਰਹਿਣ ਵਾਲੇ ਲਾਵਰੋਵ ਨੇ ਕਿਹਾ ਕਿ ਹਾਲ ਹੀ ਵਿਚ ਰੂਸ ਵੱਲੋਂ ਯੂਕੇਨ 'ਤੇ ਓਰੇਸ਼ਨਿਕ ਨਾਮਕ ਇੱਕ ਨਵੀਂ ਹਾਈਪਰਸੋਨਿਕ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਨਾਲ ਕੀਤਾ ਗਿਆ ਹਮਲਾ, ਪੱਛਮੀ ਦੇਸ਼ਾਂ ਲਈ ਸੰਕੇਤ ਹੈ ਕਿ ਰੂਸ ਯੂਕ੍ਰੇਨ ਵਿੱਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਰੇ ਸਾਧਨਾਂ ਦੀ ਵਰਤੋਂ ਕਰਨ ਲਈ ਤਿਆਰ ਹੈ। ਲਾਵਰੋਵ 20 ਸਾਲਾਂ ਤੋਂ ਇਸ ਅਹੁਦੇ 'ਤੇ ਹਨ। ਉਨ੍ਹਾਂ ਕਿਹਾ, "ਅਸਲ ਵਿੱਚ ਇਸ ਹਾਈਪਰਸੋਨਿਕ ਪ੍ਰਣਾਲੀ ਦਾ ਪ੍ਰੀਖਣ ਕਰਕੇ, ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਜਾਇਜ਼ ਹਿੱਤਾਂ ਦੀ ਰੱਖਿਆ ਲਈ ਕੁਝ ਵੀ ਕਰਨ ਲਈ ਤਿਆਰ ਹਾਂ।"
ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲੀ ਰਹੱਸਮਈ ਬੀਮਾਰੀ, 150 ਲੋਕਾਂ ਦੀ ਮੌਤ, ਇਹ ਹਨ ਲੱਛਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮੈਂ ਤੁਹਾਨੂੰ ਇਹ ਜਗ੍ਹਾ ਛੱਡਣ ਦੀ ਚੇਤਾਵਨੀ ਦਿੱਤੀ ਹੈ' ਆਖ ਕੁਹਾੜੀ ਨਾਲ ਵੱਢ 'ਤਾ ਬੰਦਾ
NEXT STORY