ਕੀਵ - ਕੈਦੀਆਂ ਦੀ ਇਤਿਹਾਸਕ ਅਦਲਾ-ਬਦਲੀ 'ਚ ਸ਼ਾਮਲ ਜਹਾਜ਼ ਰੂਸ ਅਤੇ ਯੂਕ੍ਰੇਨ ਦੇ 70 ਕੈਦੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਮਾਸਕੋ ਅਤੇ ਕੀਵ 'ਚ ਲੈਂਡ ਹੋਏ, ਜਿਥੇ ਯੂਕ੍ਰੇਨ ਦੇ ਨੇਤਾ ਨੇ ਸਾਬਕਾ ਕੈਦੀਆਂ ਨੂੰ ਨਿੱਜੀ ਤੌਰ 'ਤੇ ਵਧਾਈ ਦਿੱਤੀ। ਯੂਕ੍ਰੇਨ ਦੇ ਕੈਦੀਆਂ ਨੂੰ ਲੈ ਕੇ ਜਦ ਜਹਾਜ਼ ਕੀਵ ਦੇ ਬੋਰੀਸਪੀਲ ਹਵਾਈ ਅੱਡੇ 'ਤੇ ਪਹੁੰਚਿਆ ਉਦੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਖੁਸ਼ੀਆਂ ਦੇਖੀਆਂ ਜਾ ਸਕਦੀਆਂ ਹਨ।

ਫਿਲਮਕਾਰ ਓਲੇਗ ਸੇਂਟਸੋਵ ਨੇ ਆਖਿਆ ਕਿ ਉਹ ਘਰ ਪਰਤ ਕੇ ਖੁਸ਼ ਹਨ। ਉਨ੍ਹਾਂ ਆਖਿਆ ਕਿ ਸਾਡੇ ਲਈ ਲੱੜਣ ਵਾਲੇ ਸਾਰੇ ਲੋਕਾਂ ਦਾ ਮੈਂ ਸ਼ੁਕਰੀਆ ਅਦਾ ਕਰਦਾ ਹਾਂ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਅਤੇ ਸਾਬਕਾ ਕੈਦੀਆਂ ਦੇ ਰਿਸ਼ਤੇਦਾਰ ਮਾਸਕੋ ਤੋਂ ਆਉਣ ਵਾਲੇ ਇਸ ਜਹਾਜ਼ ਦਾ ਸਵਾਗਤ ਕਰਨ ਬੋਰੀਸਪੀਲ ਪਹੁੰਚੇ ਸਨ। ਸਾਬਕਾ ਕਮੇਡੀਅਨ ਕਲਾਕਾਰ ਨੂੰ ਕੈਦੀਆਂ ਨੂੰ ਗਲੇ ਲਾਉਂਦੇ ਦੇਖਿਆ ਗਿਆ। ਰੂਸੀ ਸਰਕਾਰੀ ਚੈਨਲ 'ਤੇ ਜਹਾਜ਼ ਨੂੰ ਰੂਸੀ ਕੈਦੀਆਂ ਨੂੰ ਲੈ ਕੇ ਮਾਸਕੋ ਦੇ ਨੁਕੋਵੋ ਹਵਾਈ ਅੱਡੇ 'ਤੇ ਲੈਂਡ ਹੁੰਦੇ ਹੋਏ ਦੇਖਿਆ ਗਿਆ। ਰੂਸ ਦੇ ਮਨੁੱਖੀ ਅਧਿਕਾਰ ਲੋਕਪਾਲ ਤਾਤਯਾਨਾ ਮੋਸਕਾਲਕੋਵਾ ਨੇ ਰੂਸੀ ਚੈਨਲ 'ਤੇ ਆਖਿਆ ਕਿ 70 ਲੋਕਾਂ ਦੀ ਅਦਲਾ-ਬਦਲੀ ਕੀਤੀ ਗਈ ਹੈ।

ਦੱਖਣੀ ਕੋਰੀਆ ਵਿਚ ਤੂਫਾਨ ਨਾਲ ਦੋ ਦੀ ਮੌਤ, ਹਜ਼ਾਰਾਂ ਘਰਾਂ 'ਚ ਬੱਤੀ ਗੁੱਲ
NEXT STORY