ਸਿਓਲ (ਏ.ਪੀ.)- ਦੱਖਣੀ ਕੋਰੀਆ ਵਿਚ ਆਏ ਇਕ ਸਮੁੰਦਰੀ ਤੂਫਾਨ ਵਿਚ ਵੱਡੀ ਗਿਣਤੀ ਵਿਚ ਦਰੱਖਤ ਉਖੜ ਗਏ, ਜਹਾਜ਼ਾਂ ਦੀਆਂ ਉਡਾਨਾਂ ਪ੍ਰਭਾਵਿਤ ਹੋਈਆਂ ਅਤੇ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਕੇਂਦਰੀ ਸ਼ਹਿਰ ਬੋਰੀਯੋਂਗ ਵਿਚ ਇਕ 75 ਸਾਲਾ ਮਹਿਲਾ ਤੂਫਾਨ ਦੀ ਲਪੇਟ ਵਿਚ ਆ ਕੇ 30 ਮੀਟਰ ਦੂਰ ਇਕ ਕੰਧ ਨਾਲ ਜਾ ਟਕਰਾਈ। ਪੱਛਮੀ ਸ਼ਹਿਰ ਇਨਚਾਨ ਵਿਚ ਇਕ 38 ਸਾਲਾ ਵਿਅਕਤੀ ਦੀ ਮੌਤ ਇਕ ਹਸਪਤਾਲ ਦੇ ਪਾਰਕਿੰਗ ਵਿਚ ਕੰਧ ਡਿੱਗਣ ਨਾਲ ਹੋ ਗਈ। ਦੱਖਣੀ ਕੋਰੀਆ ਦੀ ਸਰਕਾਰ ਨੇ ਕਿਹਾ ਹੈ ਕਿ ਘੱਟੋ-ਘੱਟ 8 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਦੱਖਣੀ ਕੋਰੀਆ ਦੇ ਅੰਦਰੂਨੀ ਅਤੇ ਸੁਰੱਖਿਆ ਮੰਤਰਾਲੇ ਨੇ ਕਿਹਾ ਕਿ ਤੂਫਾਨ ਦੇ ਚੱਲਦੇ ਪੂਰੇ ਦੇਸ਼ ਵਿਚ 57000 ਤੋਂ ਜ਼ਿਆਦਾ ਘਰਾਂ ਵਿਚ ਬਿਜਲੀ ਨਹੀਂ ਆ ਰਹੀ ਹੈ। ਦੱਖਣੀ ਟਾਪੂ ਜੇਜੂ ਤੂਫਾਨ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਪੂਰੇ ਦੇਸ਼ ਦੇ ਹਵਾਈ ਅੱਡਿਆਂ ਵਿਚ 120 ਤੋਂ ਜ਼ਿਆਦਾ ਉਡਾਨਾਂ ਬੰਦ ਰਹੀਆਂ, ਜਦੋਂ ਕਿ ਸਿਓਲ ਦੇ ਨੇੜੇ ਗਵਾਂਗਜੂ ਵਿਚ 38 ਲੋਕਾਂ ਨੂੰ ਘਰਾਂ ਵਿਚ ਪਾਣੀ ਭਰ ਜਾਣ ਦੇ ਚੱਲਦੇ ਸੁਰੱਖਿਅਤ ਕੱਢਿਆ ਗਿਆ ਹੈ। ਦੂਜੇ ਪਾਸੇ ਉੱਤਰ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇ.ਸੀ.ਐਨ.ਏ. ਨੇ ਦੱਸਿਆ ਕਿ ਉਨ੍ਹਾਂ ਦੇ ਨੇਤਾ ਕਿਮ ਜੋਂਗ ਉਨ ਨੇ ਕੁਦਰਤੀ ਆਫਤ ਦੇ ਉਪਾਅ 'ਤੇ ਚਰਚਾ ਲਈ ਸ਼ੁੱਕਰਵਾਰ ਨੂੰ ਤੁਰੰਤ ਇਕ ਮੀਟਿੰਗ ਬੁਲਾਈ। ਉਨ੍ਹਾਂ ਨੇ ਆਪਣੀ ਫੌਜ ਤੋਂ ਵੀ ਰਾਸ਼ਟਰੀ ਪੱਧਰ 'ਤੇ ਮੁਹਿੰਮ ਚਲਾਉਣ ਲਈ ਕਿਹਾ ਹੈ ਤਾਂ ਜੋ ਤੂਫਾਨ ਤੋਂ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।
UN 'ਚ ਉਇਗਰ ਮੁਸਲਮਾਨਾਂ 'ਤੇ ਚੀਨ ਨੂੰ ਘੇਰੇਗਾ ਅਮਰੀਕਾ
NEXT STORY