ਮਾਸਕੋ (ਇੰਟ.): ਰੂਸੀ ਸੰਸਦ ਦੇ ਉਪਰੀ ਸਦਨ ਨੇ ਹਰ ਪੱਧਰ ਦੀਆਂ ਚੋਣਾਂ ਦੀ ਵੋਟਿੰਗ ਨੂੰ ਲੋੜ ਪੈਣ 'ਤੇ ਇਕ ਤੋਂ ਵਧੇਰੇ ਦਿਨ ਤੱਕ ਕਰਨ ਦੀ ਮਨਜ਼ੂਰੀ ਦੇਣ ਵਾਲਾ ਬਿੱਲ ਸ਼ੁੱਕਰਵਾਰ ਨੂੰ ਪਾਸ ਕਰ ਦਿੱਤਾ। ਬਿੱਲ ਦੇ ਪਾਸ ਹੋਣ ਨਾਲ ਹੁਣ ਰੂਸ ਦੇ ਸਥਾਨਕ ਪੱਧਰ ਦੀਆਂ ਚੋਣਾਂ ਤੇ ਵਿਧਾਨਮੰਡਲ ਦੇ ਹੇਠਲੇ ਸਦਨ ਦੀਆਂ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਇਕ ਦਿਨ ਤੋਂ ਵਧੇਰੇ ਸਮੇਂ ਤੱਕ ਹੋ ਸਕੇਗੀ।
ਇਸ ਬਿੱਲ ਮੁਤਾਬਕ ਰਾਇਸ਼ੁਮਾਰੀ ਜਾਂ ਚੋਣਾਂ ਦੇ ਲਈ ਵੋਟਿੰਗ ਲਗਾਤਾਰ ਤਿੰਨ ਦਿਨ ਤੱਕ ਲਗਾਤਾਰ ਹੋ ਸਕਦੀ ਹੈ। ਵੋਟਾਂ ਦੀ ਗਿਣਤੀ ਚੋਣਾਂ ਦੇ ਆਖਰੀ ਦਿਨ ਵੋਟਿੰਗ ਕੇਂਦਰਾਂ ਦੇ ਬੰਦ ਹੋਣ ਦੇ ਤੁਰੰਤ ਬਾਅਦ ਸ਼ੁਰੂ ਹੋ ਜਾਵੇਗੀ। ਇਸ ਬਿੱਲ ਨੂੰ ਹੁਣ ਦਸਤਖਤ ਦੇ ਲਈ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਜੁਰਮਾਨਾ ਨਾ ਭਰ ਹੋਣ ਕਾਰਨ UAE 'ਚ ਫਸੇ ਰਾਜਸਥਾਨ ਦੇ 30 ਕਾਮੇ
NEXT STORY