ਦੁਬਈ, (ਭਾਸ਼ਾ)— ਵੀਜ਼ਾ ਖਤਮ ਹੋਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਰਹਿ ਰਹੇ 30 ਭਾਰਤੀ ਕਾਮਿਆਂ ਨੂੰ ਜੁਰਮਾਨਾ ਨਾ ਅਦਾ ਕਰਨ ਕਾਰਨ ਭਾਰਤ ਲਈ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ।
ਸ਼ੁੱਕਰਵਾਰ ਨੂੰ ਮੀਡੀਆ 'ਚ ਆਈਆਂ ਖ਼ਬਰਾਂ 'ਚ ਇਸ ਦੀ ਜਾਣਕਾਰੀ ਮਿਲੀ। ਗਲਫ ਨਿਊਜ਼ ਦੀ ਖ਼ਬਰ ਅਨੁਸਾਰ, ਰਾਜਸਥਾਨ ਦੇ ਰਹਿਣ ਵਾਲੇ 40 ਮਜ਼ਦੂਰਾਂ ਨੇ 17 ਜੁਲਾਈ ਨੂੰ ਚਾਰਟਰਡ ਜਹਾਜ਼ 'ਚ ਸਵਾਰ ਹੋ ਕੇ ਜੈਪੁਰ ਆਉਣਾ ਸੀ।
ਇਹ ਸਾਰੇ ਕਾਮੇ ਨਿਰਮਾਣ ਖੇਤਰ 'ਚ ਕੰਮ ਕਰਦੇ ਸਨ। ਖ਼ਬਰ 'ਚ ਕਿਹਾ ਗਿਆ ਹੈ ਕਿ ਉਨ੍ਹਾਂ 'ਚੋਂ ਸਿਰਫ 10 ਹੀ ਇਮੀਗ੍ਰੇਸ਼ਨ ਜਾਂਚ ਪੂਰਾ ਕਰ ਸਕੇ, ਜਦੋਂ ਕਿ ਬਾਕੀ 'ਤੇ ਜੁਰਮਾਨਾ ਬਕਾਇਆ ਸੀ। ਇਨ੍ਹਾਂ 'ਚੋਂ ਕੁਝ 'ਤੇ 10 ਹਜ਼ਾਰ ਤੋਂ 11 ਹਜ਼ਾਰ ਦਿਰਹਮ (2,03,700 ਤੋਂ 2,24,000 ਰੁਪਏ) ਦਾ ਜੁਰਮਾਨਾ ਹੈ, ਜਦੋਂ ਕਿ ਕੁਝ ਨੂੰ ਬਹੁਤ ਘੱਟ ਜੁਰਮਾਨਾ ਲਗਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਫਸੇ ਹੋਏ ਮਜ਼ਦੂਰਾਂ 'ਚੋਂ ਕੁਝ ਨੇ ਹਵਾਈ ਅੱਡੇ 'ਤੇ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਆਮਦਨ ਜ਼ੀਰੋ ਸੀ। ਇਕ ਮਜ਼ਦੂਰ ਨੇ ਕਿਹਾ ਕਿ ਕੰਪਨੀ ਨੇ ਸਾਡੇ ਟਿਕਟ ਬੁੱਕ ਕਰਾਈ ਸੀ ਪਰ ਅਸੀਂ ਉਡਾਣ ਨਹੀਂ ਭਰ ਸਕੇ। ਇਸ ਵਿਚਕਾਰ ਕੰਪਨੀ ਨੇ ਉਨ੍ਹਾਂ ਲਈ 27 ਜੁਲਾਈ ਦੀਆਂ ਟਿਕਟਾਂ ਬੁੱਕ ਕਰਾਈਆਂ ਹਨ। ਹਾਲਾਂਕਿ, ਜੁਰਮਾਨੇ ਦਾ ਵਿਵਾਦ ਹੁਣ ਤੱਕ ਸੁਲਝਿਆ ਨਹੀਂ ਹੈ।
ਅਮਰੀਕਾ ਰਾਸ਼ਟਰਪਤੀ ਚੋਣਾਂ : ਟਰੰਪ ਨੇ ਆਪਣੀ ਦਿਮਾਗੀ ਤਾਕਤ ਨੂੰ ਦੱਸਿਆ ਮਜ਼ਬੂਤ
NEXT STORY