ਮਾਸਕੋ-ਮਾਸਕੋ ਦੀ ਇਕ ਅਦਾਲਤ ਨੇ ਸਥਾਨਕ ਕਾਨੂੰਨ ਵੱਲੋਂ ਪਾਬੰਦੀਸ਼ੁਦਾ ਸਮੱਗਰੀ ਨੂੰ ਹਟਾਉਣ 'ਚ ਅਸਫਲ ਰਹਿਣ 'ਤੇ ਸ਼ੁੱਕਰਵਾਰ ਨੂੰ ਗੂਗਲ 'ਤੇ ਲਗਭਗ 10 ਕਰੋੜ ਡਾਲਰ ਦਾ ਜੁਰਮਾਨਾ ਲਾਇਆ। ਟੈਗਾਂਸਕੀ ਜ਼ਿਲ੍ਹਾ ਅਦਾਲਤ ਨੇ ਫੈਸਲਾ ਸੁਣਾਇਆ ਕਿ ਗੂਗਲ ਨੇ ਵਾਰ-ਵਾਰ ਪਾਬੰਦੀਸ਼ੁਦਾ ਸਮੱਗਰੀ ਨੂੰ ਹਟਾਉਣ ਦੇ ਹੁਕਮ ਦੀ ਅਣਦੇਖੀ ਕੀਤੀ ਅਤੇ ਕੰਪਨੀ ਨੂੰ ਲਗਭਗ 7.2 ਅਰਬ ਰੂਬਲ (ਲਗਭਗ 9.84 ਕਰੋੜ) ਦਾ ਜੁਰਮਾਨਾ ਦੇਣ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ : ਓਮੀਕ੍ਰੋਨ ਕਾਰਨ ਕਈ ਜਹਾਜ਼ ਕੰਪਨੀਆਂ ਨੇ ਉਡਾਣਾਂ ਕੀਤੀਆਂ ਰੱਦ
ਗੂਗਲ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮ ਦਾ ਅਧਿਐਨ ਕਰੇਗਾ ਅਤੇ ਉਸ ਤੋਂ ਬਾਅਦ ਆਪਣੇ ਅਗਲੇ ਕਦਮ 'ਤੇ ਫੈਸਲਾ ਕਰੇਗਾ। ਰੂਸੀ ਅਧਿਕਾਰੀਆਂ ਨੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ, ਹਥਿਆਰਾਂ ਅਤੇ ਵਿਸਫੋਟਕਾਂ ਨਾਲ ਸੰਬੰਧਿਤ ਸਮੱਗਰੀ ਨੂੰ ਹਟਾਉਣ 'ਚ ਅਸਫ਼ਲ ਰਹਿਣ ਦਾ ਦੋਸ਼ ਲਾਉਂਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਗਾਤਾਰ ਦਬਾਅ ਵਧਾਇਆ ਹੈ। ਇਸ ਸਾਲ ਦੀ ਸ਼ੁਰੂਆਤ 'ਚ ਅਧਿਕਾਰੀਆਂ ਨੇ ਜੇਲ੍ਹ 'ਚ ਬੰਦ ਰੂਸ ਸਰਕਾਰ ਦੇ ਆਲੋਚਕ ਐਲੇਕਸੀ ਨਵਲਨੀ ਦੇ ਸਮਰਥਨ 'ਚ ਵਿਰੋਧ ਦੇ ਬਾਰੇ 'ਚ ਨਾ ਹਟਾਉਣ ਲਈ ਤਕਨਾਲੋਜੀ ਕੰਪਨੀਆਂ ਨੂੰ ਦੋਸ਼ੀ ਠਹਿਰਾਇਆ ਸੀ। ਰੂਸੀ ਅਦਾਲਤਾਂ ਇਸ ਸਾਲ ਗੂਗਲ, ਫੇਸਬੁੱਕ ਅਤੇ ਟਵਿੱਟਰ 'ਤੇ ਛੋਟੇ ਜੁਰਮਾਨੇ ਲਗਾ ਚੁੱਕੀਆਂ ਹਨ।
ਇਹ ਵੀ ਪੜ੍ਹੋ :ਕਾਂਗਰਸ ਆਪਣੀਆਂ ਅਸਫਲਤਾਵਾਂ ਛੁਪਾਉਣ ਲਈ ਸਿਆਸੀ ਬਦਲਾਖੋਰੀ ’ਤੇ ਉਤਰੀ : ਪਰਮਬੰਸ ਸਿੰਘ ਰੋਮਾਣਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਓਮੀਕ੍ਰੋਨ ਕਾਰਨ ਕਈ ਜਹਾਜ਼ ਕੰਪਨੀਆਂ ਨੇ ਉਡਾਣਾਂ ਕੀਤੀਆਂ ਰੱਦ
NEXT STORY